ਬਿਸ਼ਕੇਕ— ਕਿਰਗਿਜ਼ਸਤਾਨ 'ਚ ਸ਼ੁੱਕਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ। ਭੂਚਾਲ ਦੀ ਤੀਬਰਤਾ 5.0 ਮਾਪੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਂਝ ਡਰ ਕਾਰਨ ਲੋਕ ਆਪਣੇ ਘਰਾਂ 'ਚੋਂ ਬਾਹਰ ਆ ਗਏ ਅਤੇ ਕੁਝ ਦੇਰ ਸੜਕਾਂ 'ਤੇ ਰਹੇ। ਇੱਥੋਂ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 8.12 'ਤੇ ਭੂਚਾਲ ਆਇਆ।
ਸੋਮਵਾਰ ਨੂੰ ਕਿਰਗਿਜ਼ਸਤਾਨ ਦੀ ਸਰਹੱਦ ਅਤੇ ਤਾਜੀਕਿਸਤਾਨ 'ਚ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ ਸਨ। ਇੱਥੇ ਜੂਨ ਮਹੀਨੇ 7 ਵਾਰ ਭੂਚਾਲ ਆਇਆ ਸੀ ਅਤੇ ਜੁਲਾਈ 'ਚ ਦੂਜੀ ਵਾਰ ਧਰਤੀ ਕੰਬੀ ਹੈ। ਕਿਰਗਿਜ਼ਸਤਾਨ ਦੇ ਓਸ਼ ਅਤੇ ਬੈਟਕੇਨ ਖੇਤਰ 'ਚ ਵਧੇਰੇ ਭੂਚਾਲ ਆਉਂਦੇ ਰਹਿੰਦੇ ਹਨ।
ਹਾਂਗਕਾਂਗ : ਪੁਲਸ ਨੇ ਕਲਾਕਾਰ ਨੂੰ ਲਿਆ ਹਿਰਾਸਤ 'ਚ, ਹੋ ਸਕਦੀ ਹੈ 10 ਸਾਲ ਦੀ ਸਜ਼ਾ
NEXT STORY