ਲੰਡਨ— ਗੋਭੀ, ਬੰਦਗੋਭੀ ਜਾਂ ਬ੍ਰੋਕਲੀ ਖਾਣ ਦੇ ਨਾਂ 'ਤੇ ਨੱਕ ਚਾੜ੍ਹਨ ਵਾਲੇ ਲੋਕ ਜ਼ਰਾ ਧਿਆਨ ਦੇਣ। ਬ੍ਰਿਟੇਨ ਸਥਿਤ ਫ੍ਰਾਂਸੀਸੀ ਕ੍ਰਿਕ ਇੰਸਟੀਚਿਊਟ ਦੇ ਹਾਲੀਆ ਅਧਿਐਨ ਵਿਚ ਇਨ੍ਹਾਂ ਹਰੀਆਂ ਸਬਜ਼ੀਆਂ ਨੂੰ ਅੰਤੜੀ ਦੇ ਕੈਂਸਰ ਤੋਂ ਬਚਾਅ ਵਿਚ ਕਾਰਗਰ ਕਰਾਰ ਦਿੱਤਾ ਗਿਆ ਹੈ।
ਟਿਊਮਰ ਦਾ ਖਤਰਾ ਘਟਾਓ
ਖੋਜਕਾਰਾਂ ਮੁਤਾਬਕ ਗੋਭੀ, ਬੰਦਗੋਭੀ ਤੇ ਬ੍ਰੋਕਲੀ ਦੇ ਪਚਣ ਦੀ ਪ੍ਰਕਿਰਿਆ ਵਿਚ ਅੰਤੜੀ ਵਿਚ 'ਏਰਿਲ ਹਾਈਡ੍ਰੋਕਾਰਬਨ ਰਿਸੈਪਟਰ (ਏ. ਐੱਚ. ਆਰ.)' ਨਾਂ ਦਾ ਪ੍ਰੋਟੀਨ ਸਰਗਰਮ ਹੋ ਜਾਂਦਾ ਹੈ। ਇਹ ਪ੍ਰੋਟੀਨ ਨਾ ਸਿਰਫ ਕੋਸ਼ਿਕਾਵਾਂ ਵਿਚ ਸੋਜਿਸ਼ ਅਤੇ ਜਲਨ ਦੀ ਸਮੱਸਿਆ ਘਟਾਉਂਦਾ ਹੈ, ਸਗੋਂ ਟਿਊਮਰ ਨੂੰ ਵਧਣ ਦੀ ਸ਼ੰਕਾ ਵਿਚ ਵੀ ਕਮੀ ਲਿਆਉਂਦਾ ਹੈ।
ਨੁਕਸਾਨੀਆਂ ਕੋਸ਼ਿਕਾਵਾਂ ਦੀ ਮੁਰੰਮਤ ਕਰ ਕੇ ਪੋਸ਼ਕ ਤੱਤ ਸੋਖਣ ਦੀ ਉਨ੍ਹਾਂ ਦੀ ਸਮਰੱਥਾ ਵਧਾਉਣ ਅਤੇ ਹਾਨੀਕਾਰਕ ਤੱਤਾਂ ਤੋਂ ਬਚਾਉਣ ਵਾਲੀ ਖਾਸ ਝਿੱਲੀ ਬਣਾਉਣ ਵਿਚ ਵੀ ਇਸ ਦੀ ਭੂਮਿਕਾ ਬਹੁਤ ਅਹਿਮ ਪਾਈ ਗਈ ਹੈ। ਕੈਂਸਰ ਕੋਸ਼ਿਕਾਵਾਂ ਦੀ ਵੰਡ 'ਤੇ ਰੋਕ ਲਾਉਣ ਵਿਚ ਵੀ ਏ. ਐੱਚ. ਆਰ. ਖਾਸਾ ਮਦਦਗਾਰ ਹੈ।
ਸਟੈੱਮ ਸੈੱਲ ਦੀ ਸੁਰੱਖਿਆ ਵਿਚ ਸਮਰੱਥ
ਮੁੱਖ ਖੋਜਕਾਰ ਡਾ. ਗਿੱਟਾ ਸਟਾਕਿੰਗਰ ਦੀ ਮੰਨੀਏ ਤਾਂ ਗੋਭੀ, ਬੰਦਗੋਭੀ ਅਤੇ ਬ੍ਰੋਕਲੀ ਵਿਚ 'ਇੰਡੋਲ-3-ਕਾਰਬੀਨਾਲ' ਦੀ ਮੌਜੂਦਗੀ ਵੀ ਦਰਜ ਕੀਤੀ ਗਈ ਹੈ। ਇਹ ਰਸਾਇਣ ਅੰਤੜੀ ਦੀ ਬਾਹਰੀ ਪਰਤ ਦੇ ਮੁੜ ਨਿਰਮਾਣ ਵਿਚ ਮਦਦਗਾਰ ਸਟੈੱਮ ਕੋਸ਼ਿਕਾਵਾਂ ਦੀ ਸੁਰੱਖਿਆ ਕਰਨ ਲਈ ਜਾਣਿਆ ਜਾਂਦਾ ਹੈ। ਚੂਹਿਆਂ 'ਤੇ ਅਧਿਐਨ ਦੌਰਾਨ ਇਸ ਨੂੰ ਰੋਕੂ ਤੰਤਰ ਦੀਆਂ ਕੋਸ਼ਿਕਾਵਾਂ ਨੂੰ ਕੈਂਸਰ ਸੈੱਲ ਦੇ ਖਾਤਮੇ ਦੀ ਤਾਕਤ ਦਿਵਾਉਣ ਵਿਚ ਅਹਿਮ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਸਰੀਰ ਵਿਚ 'ਇੰਡੋਲ-2-ਕਾਰਬੀਨਾਲ' ਦੀ ਸਪਲਾਈ ਗੋਭੀ, ਬੰਦਗੋਭੀ ਅਤੇ ਬ੍ਰੋਕਲੀ ਚਬਾਉਣ ਨਾਲ ਹੀ ਸ਼ੁਰੂ ਹੋ ਜਾਂਦੀ ਹੈ।
ਆਨਲਾਈਨ ਵਿਵਾਦਾਂ ਦੇ ਨਿਪਟਾਰੇ ਲਈ ਬੀਜਿੰਗ 'ਚ ਪਹਿਲੀ ਇੰਟਰਨੈੱਟ ਅਦਾਲਤ
NEXT STORY