ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਮਨੀਸ਼ਾ ਸਿੰਘ ਨੂੰ ਅਮਰੀਕਾ ਦੇ ਵਿਦੇਸ਼ ਵਿਭਾਗ ਵਿਚ ਇਕ ਪ੍ਰਮੁੱਖ ਪ੍ਰਬੰਧਕੀ ਅਹੁਦੇ ਉੱਤੇ ਨਾਮਾਂਕਿਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ । ਜੇਕਰ ਉਹ ਇਸ ਅਹੁਦੇ ਉੱਤੇ ਨਿਯੁਕਤ ਹੁੰਦੀ ਹੈ ਤਾਂ ਉਹ ਆਰਥਿਕ ਕੂਟਨੀਤੀ ਦੀ ਮੁਖੀ ਬਣੇਗੀ। ਉਹ ਵਰਤਮਾਨ ਵਿਚ ਸੈਨੇਟਰ ਡਾਨ ਸੁਲਿਵਨ ਦੀ ਚੀਫ ਕਾਊਂਸਲ ਅਤੇ ਸੀਨੀਅਰ ਨੀਤੀ ਸਲਾਹਕਾਰ ਹੈ ਅਤੇ ਜੇਕਰ ਸੈਨੇਟਰ ਮਨੀਸ਼ਾ ਦੇ ਨਾਮ ਦੀ ਪੁਸ਼ਟੀ ਕਰਦਾ ਹੈ, ਤਾਂ ਉਹ ਆਰਥਿਕ ਮਾਮਲਿਆਂ ਵਿਚ ਸਹਾਇਕ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲੇਗੀ । ਇਸ ਤੋਂ ਪਹਿਲਾਂ ਚਾਲਰਸ ਰਿਵਕਿਨ ਇਸ ਅਹੁਦੇ ਉੱਤੇ ਨਿਯੁਕਤ ਸਨ । ਰਿਵਕਿਨ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਰੂਪ ਵਿਚ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਜਨਵਰੀ ਵਿਚ ਤਿਆਗ ਪੱਤਰ ਦੇ ਦਿੱਤਾ ਸੀ । ਇਹ ਅਹੁਦਾ ਉਦੋਂ ਤੋਂ ਖਾਲ੍ਹੀ ਹੈ । ਅਮਰੀਕਾ ਦੇ ਫਲੋਰੀਡਾ ਵਿਚ ਰਹਿਣ ਵਾਲੀ 45 ਸਾਲ ਦੀ ਮਨੀਸ਼ਾ ਸਿੰਘ ਇਸ ਤੋਂ ਪਹਿਲਾਂ ਬਿਊਰੋ ਆਫ ਇਕੋਨਾਮਿਕ, ਐਨਰਜੀ ਅਤੇ ਬਿਜਨੈਸ ਅਫੇਅਰਸ ਵਿਚ ਉਪ ਸਹਾਇਕ ਸਕੱਤਰ ਅਤੇ ਸੈਨੇਟਰ ਫੋਰੇਨ ਅਫੇਅਰਸ ਕਮੇਟੀ ਦੇ ਸੀਨੀਅਰ ਸਾਥੀ ਦੇ ਰੂਪ ਵਿਚ ਕੰਮ ਕਰ ਚੁੱਕੀ ਹੈ। ਉਨ੍ਹਾਂ ਅਮੇਰੀਕਨ ਯੂਨੀਵਰਸਿਟੀ ਵਾਸ਼ਿੰਗਟਨ ਕਾਲਜ ਆਫ ਲਾਅ ਤੋਂ ਅੰਤਰਰਾਸ਼ਟਰੀ ਕਾਨੂੰਨ ਅਧਿਐਨ ਵਿਚ ਐਲ. ਐਲ. ਐਮ ਦੀ ਡਿਗਰੀ ਹਾਸਲ ਕੀਤੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਯੂਨੀਵਰਸਿਟੀ ਆਫ ਫਲੋਰੀਡਾ ਕਾਲਜ ਆਫ ਲਾਅ ਵਿਚ ਵੀ ਪੜਾਈ ਕੀਤੀ । 19 ਸਾਲ ਦੀ ਉਮਰ ਵਿਚ ਉਨ੍ਹਾਂ ਯੂਨੀਵਰਸਿਟੀ ਆਫ ਮਿਆਮੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਸੀ । ਮਨੀਸ਼ਾ ਸਿੰਘ ਕੋਲ ਫਲੋਰੀਡਾ, ਪੇਨਸਿਲਵੇਨੀਆ ਅਤੇ ਕੋਲੰਬੀਆ ਵਿਚ ਵਕਾਲਤ ਕਰਨ ਦਾ ਲਾਈਸੈਂਸ ਹੈ । ਸਿੰਘ ਉੱਤਰ ਪ੍ਰਦੇਸ਼ ਦੀ ਮੂਲ ਨਿਵਾਸੀ ਹੈ ਅਤੇ ਉਹ ਬਚਪਨ ਵਿਚ ਆਪਣੇ ਮਾਤਾ-ਪਿਤਾ ਨਾਲ ਫਲੋਰੀਡਾ ਆਈ ਸੀ।
2 ਸਾਲਾ ਬੱਚਾ ਹੋਇਆ ਹਾਦਸੇ ਦਾ ਸ਼ਿਕਾਰ, 10 ਸਕਿੰਟਾਂ 'ਚ ਲੋਕਾਂ ਨੇ ਇੰਝ ਬਚਾਈ ਜਾਨ (ਵੀਡੀਓ)
NEXT STORY