ਦਾਵੋਸ (ਵਿਸ਼ੇਸ਼) – ਮਹਾਸ਼ਕਤੀਆਂ ਵਿਚਾਲੇ ਆਰਥਿਕ ਝਗੜੇ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਹਨ। ਇਹ ਖ਼ਤਰਾ ਅਗਲੇ 2 ਸਾਲਾਂ ਤੱਕ ਆਪਣੇ ਸਿਖਰ ’ਤੇ ਰਹੇਗਾ। ਇਹ ਚਿਤਾਵਨੀ ਵਿਸ਼ਵ ਆਰਥਿਕ ਫੋਰਮ (ਡਬਲਯੂ. ਈ. ਐੱਫ.) ਨੇ ਦਿੱਤੀ ਹੈ।
ਵਿਸ਼ਵ ਆਰਥਿਕ ਫੋਰਮ ਦਾ ਸਿਖਰ ਸੰਮੇਲਨ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਜਾ ਰਿਹਾ ਹੈ। ਇਹ 19 ਜਨਵਰੀ ਤੋਂ 23 ਜਨਵਰੀ ਤੱਕ ਚੱਲੇਗਾ। ਵਿਸ਼ਵ ਆਰਥਿਕ ਫੋਰਮ ਨੇ ਦੁਨੀਆ ਦੇ 13,000 ਬਿਜ਼ਨੈੱਸ ਲੀਡਰਾਂ, ਵਿਦਵਾਨਾਂ ਤੇ ਸਿਵਲ ਸੁਸਾਇਟੀ ਦੇ ਨਾਮਵਰ ਲੋਕਾਂ ’ਤੇ ਆਧਾਰਤ ਸਰਵੇਖਣ ਦੇ ਅਧਾਰ ’ਤੇ ਕਿਹਾ ਹੈ ਕਿ ਭੂ-ਆਰਥਿਕ ਟਕਰਾਅ ਨੂੰ ਦੁਨੀਆ ਲਈ ਸਭ ਤੋਂ ਵੱਡੇ ਖ਼ਤਰੇ ਵਜੋਂ ਪਛਾਣਿਆ ਗਿਆ ਹੈ। 18 ਫੀਸਦੀ ਵਿਦਵਾਨਾਂ ਨੇ ਇਸ ਨੂੰ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ।
ਦੇਸ਼ਾਂ ਦੇ ਫੌਜੀ ਟਕਰਾਅ ਦੂਜੇ ਸਥਾਨ ’ਤੇ : ਯੂਕ੍ਰੇਨ-ਰੂਸ ਵਰਗੇ ਦੇਸ਼ਾਂ ਵਿਚਾਲੇ ਫੌਜੀ ਟਕਰਾਅ ਨੂੰ ਵਿਦਵਾਨਾਂ ਨੇ ਦੁਨੀਆ ਲਈ ਦੂਜਾ ਵੱਡਾ ਖ਼ਤਰਾ ਦੱਸਿਆ ਹੈ। 14 ਫੀਸਦੀ ਲੋਕਾਂ ਨੇ ਅਜਿਹਾ ਮੰਨਿਆ ਹੈ। ਉੱਥੇ ਹੀ ਵਿਗੜਦੇ ਮੌਸਮ ਅਤੇ ਚੌਗਿਰਦੇ ਨੂੰ 8 ਫੀਸਦੀ ਲੋਕਾਂ ਨੇ ਵੱਡਾ ਖ਼ਤਰਾ ਮੰਨਿਆ ਹੈ।
ਟੈਂਸ਼ਨ 'ਚ ਈਰਾਨ; ਹੁਣ ਭਾਰਤ ਨੂੰ ਕੀਤਾ ਫੋਨ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੀਤੀ ਅਰਾਘਚੀ ਨਾਲ ਗੱਲਬਾਤ
NEXT STORY