ਨਿਊਯਾਰਕ (ਏਜੰਸੀ)- ਅਮਰੀਕਾ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੇਸ਼ ਭਰ ਵਿੱਚ ਆਂਡਿਆਂ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਆਂਡਿਆਂ ਦੀਆਂ ਕੀਮਤਾਂ ਵਿੱਚ 38 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਯੂ.ਐੱਸ.ਏ. ਟੂਡੇ ਵੱਲੋਂ ਵੀਰਵਾਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਆਂਡਿਆਂ ਦੀਆਂ ਕੀਮਤਾਂ ਵਿੱਚ ਪ੍ਰਤੀ ਦਰਜਨ ਔਸਤਨ 3.65 ਡਾਲਰ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਵਜੋਂ ਆਪਣਾ ਆਖਰੀ ਭਾਸ਼ਣ ਕਦੋਂ ਦੇਣਗੇ ਜੋਅ ਬਾਈਡੇਨ? ਜਾਣੋ ਤਾਰੀਖ ਤੇ ਸਮਾਂ
ਯੂਨਾਈਟਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ (USDA) ਅਤੇ ਐਗਰੀਕਲਚਰਲ ਮਾਰਕੀਟਿੰਗ ਸਰਵਿਸ (AMS) ਅਨੁਸਾਰ 3 ਜਨਵਰੀ ਤੱਕ ਨਿਊਯਾਰਕ ਵਿੱਚ ਵੱਡੇ ਆਂਡਿਆਂ ਦੇ ਇੱਕ ਡੱਬੇ ਦੀ ਥੋਕ ਕੀਮਤ ਵੱਧ ਕੇ 6.06 ਡਾਲਰ ਪ੍ਰਤੀ ਦਰਜਨ ਹੋ ਗਈ, ਜਦੋਂ ਕਿ ਮੱਧ-ਪੱਛਮੀ ਖੇਤਰ ਵਿੱਚ ਕੀਮਤਾਂ 5.75 ਡਾਲਰ ਅਤੇ ਕੈਲੀਫੋਰਨੀਆ ਵਿੱਚ 8.97 ਡਾਲਰ ਤੱਕ ਪਹੁੰਚ ਗਈਆਂ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਕਈ ਹੋਰ ਥਾਵਾਂ 'ਤੇ ਆਂਡੇ ਬਾਜ਼ਾਰ ਤੋਂ ਪੂਰੀ ਤਰ੍ਹਾਂ ਗਾਇਬ ਦਿਖੇ।
ਇਹ ਵੀ ਪੜ੍ਹੋ: ਕੈਨੇਡਾ ਨੂੰ US ’ਚ ਮਿਲਾਉਣ ’ਤੇ ਟਰੂਡੋ ਦਾ ਟਰੰਪ 'ਤੇ ਪਲਟਵਾਰ, ਸਾਨੂੰ ਹੀ ਦੇ ਦਿਓ ਵਰਮੋਂਟ ਜਾਂ ਕੈਲੀਫੋਰਨੀਆ
ਰਿਪੋਰਟ ਵਿੱਚ ਕਿਹਾ ਗਿਆ ਹੈ, "ਇਹ ਕਹਿਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ ਕਿ ਬਰਡ ਫਲੂ ਦੇ ਪ੍ਰਕੋਪ ਨੂੰ ਘੱਟ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ।" USDA AMS ਨੇ 3 ਜਨਵਰੀ ਦੀ ਇੱਕ ਰਿਪੋਰਟ ਵਿੱਚ ਕਿਹਾ ਕਿ ਦੇਸ਼ ਭਰ ਦੇ ਪ੍ਰਚੂਨ ਬਾਜ਼ਾਰਾਂ ਵਿੱਚ ਕਰਿਆਨੇ ਦੀਆਂ ਦੁਕਾਨਾਂ ਵਿੱਚ ਆਂਡੇ ਰਿਕਾਰਡ ਤੋੜ ਕੀਮਤਾਂ 'ਤੇ ਵਿਕ ਰਹੇ ਹਨ। ਯੂ.ਐੱਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਨਵਰੀ 2022 ਤੋਂ ਲੈ ਕੇ ਹੁਣ ਤੱਕ ਇਸ ਵਾਇਰਸ ਨੇ 50 ਅਮਰੀਕੀ ਰਾਜਾਂ ਵਿੱਚ 130 ਮਿਲੀਅਨ ਤੋਂ ਵੱਧ ਪੋਲਟਰੀ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ: ਟਰੰਪ ਸਜ਼ਾ ਪਾਉਣ ਵਾਲੇ ਅਮਰੀਕੀ ਇਤਿਹਾਸ ਦੇ ਪਹਿਲੇ ਰਾਸ਼ਟਰਪਤੀ ਬਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਰਾਸ਼ਟਰਪਤੀ ਵਜੋਂ ਆਪਣਾ ਆਖਰੀ ਭਾਸ਼ਣ ਕਦੋਂ ਦੇਣਗੇ ਜੋਅ ਬਾਈਡੇਨ? ਜਾਣੋ ਤਾਰੀਖ ਤੇ ਸਮਾਂ
NEXT STORY