ਕਾਹਿਰਾ (ਏਜੰਸੀ)- ਮਿਸਰ ਦੀ ਰਾਜਧਾਨੀ ਕਾਹਿਰਾ ਦੇ ਅਲ-ਇਤਿਹਾਦੀਆ ਪੈਲੇਸ 'ਚ ਬੁੱਧਵਾਰ ਨੂੰ ਮਿਸਰ ਦੇ ਰਾਸ਼ਟਰਪਤੀ ਅਬਦੇਲ-ਫਤਾਹ ਅਲ-ਸੀਸੀ ਦੇ ਸਾਹਮਣੇ ਮਿਸਰ ਦੀ ਨਵੀਂ ਕੈਬਨਿਟ ਨੇ ਸਹੁੰ ਚੁੱਕੀ। ਸ਼ਿਨਹੁਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸਿਸੀ ਨੇ ਅਬਦੇਲ-ਮਾਗੁਇਦ ਸਕਰ ਨੂੰ ਲੈਫਟੀਨੈਂਟ ਜਨਰਲ, ਮੁਹੰਮਦ ਜ਼ਕੀ ਨੂੰ ਰੱਖਿਆ ਅਤੇ ਫ਼ੌਜੀ ਉਤਪਾਦਨ ਮੰਤਰੀ ਨਿਯੁਕਤ ਕੀਤਾ।
ਨਵੀਂ ਕੈਬਨਿਟ ਦੀ ਅਗਵਾਈ ਪ੍ਰਧਾਨ ਮੰਤਰੀ ਮੁਸਤਫ਼ਾ ਮਦਬੋਲੀ ਕਰ ਰਹੇ ਹਨ, ਜੋ 2018 ਤੋਂ ਇਸ ਅਹੁਦੇ 'ਤੇ ਹਨ। 30 ਮੰਤਰੀਆਂ ਵਾਲੀ ਨਵੀਂ ਸਰਕਾਰ ਨੇ ਕੁਝ ਮੰਤਰਾਲਿਆਂ ਦੇ ਰਲੇਵੇਂ ਅਤੇ ਨਵੇਂ, ਖ਼ਾਸ ਤੌਰ 'ਤੇ ਆਰਥਿਕ ਵਿਭਾਗਾਂ ਦੀ ਸ਼ੁਰੂਆਤ ਕੀਤੀ। ਮਿਸਰ ਦੇ ਰਾਸ਼ਟਰਪਤੀ ਨੇ ਐਤਵਾਰ ਨੂੰ ਕਿਹਾ ਕਿ ਨਵੀਂ ਸਰਕਾਰ ਦੀ ਮੁੱਖ ਤਰਜੀਹ ਵਧਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਘੱਟ ਕਰਨਾ ਅਤੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੀਲੰਕਾ 'ਚ ਮਜ਼ਦੂਰਾਂ ਦੇ ਘਰ 'ਚ ਲੱਗੀ ਅੱਗ, ਦੋ ਲੋਕਾਂ ਦੀ ਮੌਤ
NEXT STORY