ਰੋਮ(ਕੈਂਥ)- ਮਹਿਲਾ ਕਾਵਿ ਮੰਚ (ਰਜਿ) ਇਕਾਈ ਇਟਲੀ ਵੱਲੋਂ ਪ੍ਰਧਾਨ ਕਰਮਜੀਤ ਕੌਰ ਰਾਣਾ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਨੂੰ ਸਮਰਪਿਤ ਅੱਠਵੇਂ ਕਵੀ ਦਰਬਾਰ ਸੰਪਨ ਹੋਏ। ਇਸ ਵਿੱਚ ਸੰਸਥਾਪਕ ਅਤੇ ਚੇਅਰਮੈਨ ਨਰੇਸ਼ ਨਾਜ਼, ਮੁੱਖ ਮਹਿਮਾਨ ਵੰਦਨਾ ਖੁਰਾਣਾ (ਵਿਦੇਸ਼ ਸਚਿਵ ਯੂਰੋਪ), ਵਿਸ਼ੇਸ਼ ਮਹਿਮਾਨ ਸਾਰੀਕਾ ਜੈਥਲੀਆ ਪ੍ਰਧਾਨ (ਮਕਾਮ ਇੰਡੋਨੇਸ਼ੀਆ) ਮੰਚ ਸੰਚਾਲਕ ਦੀ ਭੂਮਿਕਾ ਕਰਮਜੀਤ ਕੌਰ ਰਾਣਾ ਨੇ ਬਖੂਬੀ ਨਿਭਾਈ।
ਕਵੀ ਦਰਬਾਰ ਦੀ ਸ਼ੁਰੂਆਤ ਸਤਵੀਰ ਸਾਂਝ ਕਵਿਤਰੀ (ਇਟਲੀ) ਨੇ ਪੰਜਾਬ ਦੀ ਵੰਡ 'ਤੇ ਕਵਿਤਾ ਸੁਣਾ ਕੇ ਕੀਤੀ। ਉਪਰੰਤ ਜਸਵਿੰਦਰ ਕੌਰ ਮਿੰਟੂ ਕਵਿਤਰੀ(ਇਟਲੀ), ਜੋਗਿੰਦਰ ਪਾਲ ਮੱਲ ਲੇਖਕ ਅਤੇ ਗਾਇਕ (ਜਰਮਨੀ), ਆਰਤੀ ਬਖਸ਼ੀ ਆਰੂ ਪ੍ਰਧਾਨ (ਵਨਕਾਮ ਮਕਾਮ ਇਟਲੀ), ਡਾ: ਸੁਰਿਤੀ ਰਘੂਨੰਦਨ ਪ੍ਰਧਾਨ (ਬਾਲਮੰਚ ਮਕਾਮ ਮਰੇਸ਼ੀਅਸ), ਅਸ਼ਵਨੀ ਕੇਗਾਂਵਕਰ ਪ੍ਰਧਾਨ (ਮਕਾਮ ਨੀਦਰਲੈਂਡ), ਸਾਰਿਕਾ ਜੈਥਲੀਆ ਪ੍ਰਧਾਨ (ਮਕਾਮ ਇੰਡੋਨੇਸ਼ੀਆ), ਵੰਦਨਾ ਖੁਰਾਣਾ (ਵਿਦੇਸ਼ ਸਚਿਵ ਯੂਰੋਪ ), ਨਰੇਸ਼ ਨਾਜ਼ (ਸੰਸਥਾਪਕ ਅਤੇ ਚੇਅਰਮੈਨ) ਅਤੇ ਕਰਮਜੀਤ ਕੌਰ ਰਾਣਾ ਆਦਿ ਕਲਮਾਂ ਨੇ ਖੂਬਸੂਰਤ ਕਵਿਤਾਵਾਂ ਗੀਤ ਸੁਣਾ ਕੇ ਰੰਗ ਬੰਨ੍ਹਿਆ।
ਪੜ੍ਹੋ ਇਹ ਅਹਿਮ ਖ਼ਬਰ-ਗੁਜਰਾਤ ਦੇ ਮੰਤਰੀਆਂ ਨੇ ਅਮਰੀਕਾ 'ਚ ਗੁਜਰਾਤੀ ਸੰਮੇਲਨ' 'ਚ ਕੀਤੀ ਸ਼ਿਰਕਤ
ਪ੍ਧਾਨ ਕਰਮਜੀਤ ਕੌਰ ਰਾਣਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾਪਕ ਅਤੇ ਚੇਅਰਮੈਨ ਨਰੇਸ਼ ਨਾਜ ਜੀ ਨੇ ਸਾਰੇ ਕਵੀ ਅਤੇ ਕਵਿਤਰੀਆਂ ਨੂੰ ਜੀ ਆਇਆ ਆਖਦਿਆਂ ਹੋਇਆਂ ਹੌਸਲਾ ਅਫਜਾਈ ਕੀਤੀ ਅਤੇ ਕਵੀ ਦਰਬਾਰ ਸ਼ੁਰੂ ਕਰਨ ਲਈ ਅਸ਼ੀਰਵਾਦ ਦਿੱਤਾ। ਉਥੇ ਹੀ ਮੁੱਖ ਮਹਿਮਾਨ ਵੰਦਨਾ ਖੁਰਾਣਾ ਨੇ ਸਾਰੇ ਹੀ ਆਏ ਹੋਏ ਬੁੱਧੀਜੀਵੀਆਂ ਦਾ ਬਹੁਤ ਸਵਾਗਤ ਕੀਤਾ ਅਤੇ ਬਹੁਤ ਹੌਸਲਾ ਅਫਜਾਈ ਕਰਦੇ ਹੋਇਆਂ ਸਾਰਿਆਂ ਨੂੰ ਵਧਾਈ ਦਿੱਤੀ। ਵਿਸ਼ੇਸ਼ ਮਹਿਮਾਨ ਸਾਰੀਕਾ ਜੈਥਲੀਆ ਨੇ ਬਹੁਤ ਹੀ ਸੋਹਣੇ ਜਾਣਕਾਰੀ ਭਰਪੂਰ ਵਿਚਾਰ ਸਾਂਝੇ ਕੀਤੇ। ਆਪਣੀਆਂ ਯਾਦਗਾਰੀ ਛਾਪਾਂ ਛੱਡਦੇ ਸੰਪਨ ਹੋਏ ਕਵੀ ਦਰਬਾਰ ਦੇ ਅੰਤ ਵਿੱਚ ਕਰਮਜੀਤ ਕੌਰ ਰਾਣਾ ਨੇ ਹਾਜ਼ਰ ਸਭ ਸ਼ਖਸੀਅਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਹੋਇਆਂ ਫਿਰ ਇਸੇ ਤਰ੍ਹਾਂ ਮਿਲਦੇ ਰਹਿਣ ਦਾ ਵਾਅਦਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਸਰਕਾਰ 'ਚ ਐਲੋਨ ਮਸਕ ਨੂੰ ਮਿਲ ਸਕਦੀ ਹੈ ਅਹਿਮ ਜ਼ਿੰਮੇਵਾਰੀ!
NEXT STORY