ਇੰਟਰਨੈਸ਼ਨਲ ਡੈਸਕ- ਇਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਸ਼ਹਦ ਏਅਰਪੋਰਟ ਤੋਂ ਟੇਕਆਫ਼ ਕਰਨ ਦੇ ਕੁਝ ਹੀ ਦੇਰ ਬਾਅਦ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਜਹਾਜ਼ ਦਾ ਹਵਾ ਵਿਚਾਲੇ ਹੀ ਇਕ ਟਾਇਰ ਫਟ ਗਿਆ।
ਸੇਫ਼ਰਾਨ ਏਅਰਲਾਇੰਸ ਦੇ ਬੋਇੰਗ 737 ਜਹਾਜ਼ ਦੇ ਟਾਇਰ ਫਟਣ ਤੋਂ ਬਾਅਦ ਝਟਕੇ ਕਾਰਨ ਇੰਜਣ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਕਾਰਨ ਪਾਇਲਟ ਨੇ ਜਹਾਜ਼ ਨੂੰ ਸੁਰੱਖਿਅਤ ਵਾਪਸ ਮਸ਼ਹਦ ਲੈ ਜਾਣ ਦਾ ਫੈਸਲਾ ਕੀਤਾ। ਇਹ ਜਹਾਜ਼ ਮਸ਼ਹਦ ਤੋਂ ਕਰਮਾਨਸ਼ਾਹ ਜਾ ਰਿਹਾ ਸੀ। ਇਸ ਘਟਨਾ ਦੌਰਾਨ ਜਹਾਜ਼ ਦੇ ਅੰਦਰ ਬੈਠੇ ਯਾਤਰੀ ਕਾਫ਼ੀ ਘਬਰਾ ਗਏ। ਹਾਲਾਂਕਿ ਗਨਿਮਤ ਰਹੀ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਜਹਾਜ਼ ਨੂੰ ਵੀ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ।
LA 'ਚ ਕ੍ਰੈਸ਼ ਹੋ ਗਿਆ ਹੈਲੀਕਾਪਟਰ ! ਘੱਟੋ-ਘੱਟ 3 ਲੋਕਾਂ ਦੀ ਮੌਤ
NEXT STORY