ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਹੁਣ ਬਾਕੀ ਦੇਸ਼ਾਂ 'ਚ ਵੀ ਫੈਲਦੀ ਜਾ ਰਹੀ ਹੈ। ਇਸੇ ਦੌਰਾਨ ਸਾਊਦੀ ਅਰਬ ਦੇ ਏਅਰ ਡਿਫੈਂਸ ਸਿਸਟਮ ਨੇ ਪਵਿੱਤਰ ਮੱਕਾ ਸ਼ਹਿਰ ਦੇ ਦੱਖਣੀ ਹਿੱਸੇ 'ਚ ਹੂਤੀ ਅੱਤਵਾਦੀਆਂ ਵੱਲੋਂ ਭੇਜੇ ਗਏ ਇੱਕ ਡਰੋਨ ਨੂੰ ਹਵਾ ਵਿਚਾਲੇ ਹੀ ਤਬਾਹ ਕਰ ਦਿੱਤਾ। ਗਠਜੋੜ ਦੇ ਬੁਲਾਰੇ ਤੁਰਕੀ ਅਲ ਮਾਲਕੀ ਨੇ ਕਿਹਾ ਕਿ ਦੋਵੇਂ ਪਵਿੱਤਰ ਮਸਜਿਦਾਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਇੱਕ "ਰੈੱਡ ਲਾਈਨ" ਹੈ ਅਤੇ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹਾਲਾਂਕਿ ਹੂਤੀ ਨੇਤਾ ਹਾਜ਼ਿਮ ਅਲ-ਅਸਾਦ ਨੇ 'X' 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਮੱਕਾ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਇਕ ਪੁਰਾਣਾ ਝੂਠ ਦੱਸਿਆ ਹੈ। ਹੂਤੀ ਫ਼ੌਜੀ ਬੁਲਾਰੇ ਯਾਹੀਆ ਸਾਰੀਆ ਅਨੁਸਾਰ, ਸਾਊਦੀ ਦੇ ਲੜਾਕੂ ਜਹਾਜ਼ਾਂ ਨੇ ਪਿਛਲੇ 24 ਘੰਟਿਆਂ 'ਚ ਯਮਨ ਦੇ 5 ਸੂਬਿਆਂ- ਤਾਇਜ਼, ਅਲ-ਜੌਫ਼, ਅਲ-ਬੇਦਾ, ਸਾਦਾ ਅਤੇ ਅਮਰਾਨ 'ਚ 52 ਹਵਾਈ ਹਮਲੇ ਕੀਤੇ ਹਨ, ਜਿਸ ਦੌਰਾਨ ਸਕੂਲਾਂ, ਪੁਲਾਂ ਅਤੇ ਸੜਕਾਂ ਵਰਗੇ ਆਮ ਨਾਗਰਿਕ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ ! ਕਾਰਡਿਫ਼ 'ਚ ਹੋ ਗਏ 'ਦਸਤਖ਼ਤ'
ਹੂਤੀ ਚੈਨਲ 'ਅਲ-ਮਸੀਰਾ' ਅਨੁਸਾਰ ਤਾਇਜ਼ ਸੂਬੇ 'ਚ ਹੋਏ ਹਮਲਿਆਂ 'ਚ 2 ਬੱਚਿਆਂ ਸਮੇਤ 3 ਨਾਗਰਿਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਇਹ ਕਾਰਵਾਈ ਸੋਮਵਾਰ ਨੂੰ ਖਮੀਸ ਮੁਸ਼ੈਤ ਅਤੇ ਤਾਇਫ਼ 'ਤੇ ਹੋਏ ਹੂਤੀ ਹਮਲਿਆਂ ਤੋਂ ਬਾਅਦ ਕੀਤੀ ਗਈ, ਜਿਸ 'ਚ 13 ਨਾਗਰਿਕ ਜ਼ਖ਼ਮੀ ਹੋਏ ਸਨ।
ਜ਼ਿਕਰਯੋਗ ਹੈ ਕਿ 3 ਸਤੰਬਰ ਤੋਂ ਹੂਤੀ ਬਾਗ਼ੀਆਂ ਨੇ ਲਾਲ ਸਾਗਰ ਦੇ ਤੱਟ 'ਤੇ ਵੱਡਾ ਹਮਲਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਨੇ 10 ਸਤੰਬਰ ਨੂੰ ਰਣਨੀਤਕ ਬੰਦਰਗਾਹ ਸ਼ਹਿਰ ਮੋਚਾ ਅਤੇ 11 ਸਤੰਬਰ ਨੂੰ ਬਾਬ ਅਲ-ਮੰਦੇਬ ਸਟ੍ਰੇਟ ਵਿਚਕਾਰ ਸਥਿਤ ਮਯੂਨ ਟਾਪੂ 'ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹਮਲੇ ਹੋਰ ਤੇਜ਼ ਹੋ ਗਏ ਹਨ।
ਇਹ ਵੀ ਪੜ੍ਹੋ- ਜ਼ਮੀਨ-ਅਸਮਾਨ ਛੱਡੋ, ਅਮਰੀਕਾ ਨੇ ਸਪੇਸ 'ਚ ਵੀ ਤਾਇਨਾਤ ਕਰ'ਤੇ ਹਥਿਆਰ ! ਪੂਰੀ ਦੁਨੀਆ 'ਚ ਮਚੀ ਤੜਥੱਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਮਰਾਨ ਖਾਨ ਦੇ ਸਮਰਥਨ ’ਚ ਆਸਟ੍ਰੇਲੀਆ ਦੇ ਸਾਬਕਾ 7 ਕਪਤਾਨਾਂ ਦੀ ਅਪੀਲ
NEXT STORY