ਇੰਟਰਨੈਸ਼ਨਲ ਡੈਸਕ- ਅਮਰੀਕਾ, ਜੋ ਕਿ ਦੁਨੀਆ ਦੀ 'ਸੁਪਰਪਾਵਰ' ਮੰਨਿਆ ਜਾਂਦਾ ਹੈ, ਨੇ ਪਹਿਲੀ ਵਾਰ ਇਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਅਮਰੀਕੀ ਸਪੇਸ ਆਰਮੀ ਨੇ ਇਤਿਹਾਸ 'ਚ ਪਹਿਲੀ ਵਾਰ ਮੰਨਿਆ ਹੈ ਕਿ ਉਸ ਨੇ ਸਪੇਸ 'ਚ ਹਮਲਾ ਕਰਨ ਲਈ ਤਿਆਰ ਹਥਿਆਰ ਤਾਇਨਾਤ ਕੀਤੇ ਹੋਏ ਹਨ। ਮੈਰੀਲੈਂਡ ਵਿਖੇ ਸਾਲਾਨਾ 'ਏਅਰ, ਸਪੇਸ ਐਂਡ ਸਾਈਬਰ ਕਾਨਫ਼ਰੰਸ' ਦੌਰਾਨ ਅਮਰੀਕੀ ਏਅਰ ਫੋਰਸ ਦੇ ਸੈਕਟਰੀ ਟਰੌਏ ਮੇਂਕ ਨੇ ਕਿਹਾ ਕਿ ਅਮਰੀਕੀ ਫ਼ੌਜਾਂ ਦੀ ਸੁਰੱਖਿਆ ਅਤੇ ਵਧਦੇ ਖ਼ਤਰਿਆਂ ਤੋਂ ਨਜਿੱਠਣ ਲਈ ਇਹ ਹਥਿਆਰ ਜ਼ਰੂਰੀ ਹਨ। ਇਸ ਐਲਾਨ ਨੂੰ ਚੀਨ ਅਤੇ ਰੂਸ ਲਈ ਸਿੱਧੀ ਚਿਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ।
ਹਾਲਾਂਕਿ ਟਰੌਏ ਮੇਂਕ ਨੇ ਹਥਿਆਰਾਂ ਦੀ ਖ਼ਾਸ ਕਿਸਮ ਬਾਰੇ ਖੁਲਾਸਾ ਤਾਂ ਨਹੀਂ ਕੀਤਾ, ਪਰ ਸੰਕੇਤ ਦਿੱਤਾ ਕਿ ਇਨ੍ਹਾਂ ਦੀ ਵਰਤੋਂ 'ਸਪੇਸ ਕੰਟਰੋਲ' ਅਤੇ ਅਮਰੀਕੀ ਫ਼ੌਜਾਂ ਦੀ ਰੱਖਿਆ ਲਈ ਕੀਤੀ ਜਾਵੇਗੀ। ਅਮਰੀਕੀ ਸਪੇਸ ਫ਼ੌਜ ਦੇ ਬੁਲਾਰੇ ਅਨੁਸਾਰ, ਇਹ ਸਿਸਟਮ ਦੁਸ਼ਮਣਾਂ ਨੂੰ ਠੱਲ੍ਹ ਪਾਉਣ ਲਈ ਕਾਇਨੈਟਿਕ (ਅਸਲ) ਅਤੇ ਨੌਨ-ਕਾਇਨੈਟਿਕ (ਲੇਜ਼ਰ ਜਾਂ ਇਲੈਕਟ੍ਰੌਨਿਕ ਵੇਵਜ਼) ਦੋਵਾਂ ਤਰੀਕਿਆਂ ਨਾਲ ਹਮਲਾ ਅਤੇ ਡਿਫੈਂਸ ਕਰ ਸਕਦਾ ਹੈ।
ਇਹ ਵੀ ਪੜ੍ਹੋ- ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ ! ਕਾਰਡਿਫ਼ 'ਚ ਹੋ ਗਏ 'ਦਸਤਖ਼ਤ'
ਜ਼ਿਕਰਯੋਗ ਹੈ ਕਿ ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਦੇਸ਼ ਨੂੰ ਮਿਜ਼ਾਈਲ ਹਮਲਿਆਂ ਤੋਂ ਬਚਾਉਣ ਲਈ ਆਪਣੇ 'ਗੋਲਡਨ ਡੋਮ' ਮਿਜ਼ਾਈਲ ਡਿਫ਼ੈਂਸ ਸਿਸਟਮ ਦਾ ਵਿਸਥਾਰ 'ਚ ਜੁਟਿਆ ਹੋਇਆ ਹੈ। 1957 'ਚ ਸਪੁਤਨਿਕ ਲਾਂਚ ਹੋਣ ਤੋਂ ਬਾਅਦ ਹੀ ਪੂਰੀ ਦੁਨੀਆ 'ਚ ਸਪੇਸ-ਦੌੜ ਦੀ ਸ਼ੁਰੂਆਤ ਹੋ ਗਈ ਸੀ। 1967 ਦੀ 'ਆਊਟਰ ਸਪੇਸ ਟ੍ਰੀਟੀ' ਤਹਿਤ ਸਪੇਸ 'ਚ ਹਥਿਆਰ ਰੱਖਣ 'ਤੇ ਪਾਬੰਦੀ ਲਗਾਈ ਗਈ ਸੀ। ਪਰ ਇਸ ਦੇ ਬਾਵਜੂਦ ਅਮਰੀਕਾ, ਚੀਨ, ਰੂਸ ਅਤੇ ਭਾਰਤ ਵਰਗੇ ਦੇਸ਼ ਇਸ ਸੰਧੀ ਤੋਂ ਬਾਹਰ ਰਹਿ ਕੇ ਸੈਟੇਲਾਈਟਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਟੈਕਨਾਲੋਜੀਆਂ ਵਿਕਸਿਤ ਕਰਦੀਆਂ ਰਹੀਆਂ ਹਨ।
ਅਮਰੀਕੀ ਸਪੇਸ ਆਰਮੀ ਅਨੁਸਾਰ ਚੀਨ ਤੇ ਰੂਸ ਅਮਰੀਕਾ ਲਈ ਵੱਡੀ ਚੁਣੌਤੀ ਹਨ। ਚੀਨ ਆਪਣੀ ਫ਼ੌਜ ਦੇ ਆਧੁਨਿਕੀਕਰਨ ਵਜੋਂ ਸਪੇਸ ਅਤੇ ਕਾਊਂਟਰ-ਸਪੇਸ ਸਮਰੱਥਾਵਾਂ ਦਾ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ, ਜਦਕਿ ਰੂਸ ਸਪੇਸ ਨੂੰ ਜੰਗ ਦੇ ਮੈਦਾਨ ਵਜੋਂ ਦੇਖਦਾ ਹੈ ਅਤੇ ਮੰਨਦਾ ਹੈ ਕਿ ਭਵਿੱਖ ਦੀਆਂ ਜੰਗਾਂ 'ਚ ਸਪੇਸ 'ਚ ਹਿੱਸੇਦਾਰੀ ਹੀ ਜਿੱਤ ਦਾ ਫ਼ੈਸਲਾ ਕਰੇਗੀ।
ਇਹ ਵੀ ਪੜ੍ਹੋ- 4 ਪੰਜਾਬੀ ਡਿਪੋਰਟ ! ਕੈਨੇਡਾ ਨੇ ਮੁੜ ਜਹਾਜ਼ ਭਰ ਕੇ ਕੱਢੇ ਪ੍ਰਵਾਸੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ
NEXT STORY