ਵਾਸ਼ਿੰਗਟਨ (ਰਾਜ ਗੋਗਨਾ )- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸ਼ਿਕਾਗੋ ਵਿਖੇਂ ਡੈਮੋਕ੍ਰੇਟਿਕ ਕਨਵੈਨਸ਼ਨ ਪਾਰਟੀ ਸੰਮੇਲਨ ਵਿਚ ਭਾਵੁਕ ਹੋ ਗਏ। ਅਤੇ ਭਰੇ ਮਨ ਨਾਲ ਹੰਝੂ ਵਹਾਏ। ਸ਼ਿਕਾਗੋ ਵਿੱਚ ਆਯੋਜਿਤ ਡੈਮੋਕ੍ਰੇਟਿਕ ਸੰਮੇਲਨ ਵਿਚ ਬਾਈਡੇਨ ਆਪਣੇ ਪਰਿਵਾਰ ਨਾਲ ਪਾਰਟੀ ਸੰਮੇਲਨ ਵਿੱਚ ਸ਼ਾਮਲ ਹੋਏ। ਇਸ ਮੌਕੇ ਜਦੋਂ ਉਹ ਸਟੇਜ 'ਤੇ ਆਏ ਤਾਂ ਉਨ੍ਹਾਂ ਦੀ ਬੇਟੀ ਐਸ਼ਲੇ ਬਾਈਡੇਨ ਨੇ ਬਾਈਡੇਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਅੋਰਤਾਂ ਪ੍ਰਤੀ ਪੱਖਪਾਤੀ ਨਹੀਂ ਹਨ। ਉਸ ਨੇ ਕਿਹਾ ਕਿ ਉਸ ਨੇ ਦੇਖਿਆ ਹੈ ਕਿ ਉਹ ਔਰਤਾਂ ਦੀ ਕਦਰ ਕਰਦੇ ਹਨ ਅਤੇ ਉਨ੍ਹਾਂ 'ਤੇ ਭਰੋਸਾ ਕਰਦੇ ਹਨ। ਬਾਈਡੇਨ ਅਚਾਨਕ ਆਪਣੀ ਧੀ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋ ਗਏ ਅਤੇ ਹੰਝੂਆਂ ਦੀ ਝੜੀ ਲਾ ਦਿੱਤੀ । ਉਹ ਝੱਟ ਹੀ ਇਕ ਪਾਸੇ ਹੋ ਗਏ ਅਤੇ ਆਪਣੇ ਹੰਝੂ ਪੂੰਝਣੇ ਸ਼ੁਰੂ ਕਰ ਦਿੱਤੇ।ਇਸ ਤੋਂ ਬਾਅਦ ਉਨ੍ਹਾਂ ਨੇ 'ਅਮਰੀਕਾ ਨੂੰ ਆਈ ਲਵ ਯੂ' ਕਹਿ ਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਪਣਾ ਭਾਸ਼ਣ ਸ਼ੁਰੂ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਹੈਰਿਸ ਨੇ ਵਿਸਕਾਨਸਿਨ ਅਤੇ ਓਬਾਮਾ ਨੇ ਸ਼ਿਕਾਗੋ 'ਚ ਕੀਤਾ ਪ੍ਰਚਾਰ

ਟਰੰਪ ਦੀ ਕੀਤੀ ਆਲੋਚਨਾ
ਆਪਣੇ ਸੰਬੋਧਨ ਵਿਚ ਬਾਈਡੇਨ ਨੇ ਕਿਹਾ ਕਿ ਅਮਰੀਕੀ ਰਾਜਨੀਤੀ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਆਦੇਸ਼ ਵਿੱਚ, ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤ ਪੱਧਰ 'ਤੇ ਆਲੋਚਨਾ ਕੀਤੀ। ਅਤੇ ਕਿਹਾ ਕਿ “ਅਮਰੀਕਾ ਦਾ ਸਨਮਾਨ ਬਹੁਤ ਮਹੱਤਵਪੂਰਨ ਹੈ। ਇਸ ਦੇਸ਼ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਟਰੰਪ ਪ੍ਰਸ਼ਾਸਨ ਦੇ ਅਧੀਨ ਇੱਥੇ ਕੋਈ ਵੀ ਵਿਕਾਸ ਨਹੀਂ ਹੋਇਆ ਹੈ।ਜੇਕਰ ਸਾਡੇ ਕੋਲ ਵਧੀਆ ਬੁਨਿਆਦੀ ਢਾਂਚਾ ਨਹੀਂ ਹੈ ਤਾਂ ਅਸੀਂ ਵਧੀਆ ਅਰਥਵਿਵਸਥਾ ਕਿਵੇਂ ਹੋ ਸਕਦੇ ਹਾਂ ? ਟਰੰਪ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਹਰ ਹਫ਼ਤੇ ਬੁਨਿਆਦੀ ਢਾਂਚੇ ਨੂੰ ਲੈ ਕੇ ਵਾਅਦੇ ਕਰਦੇ ਰਹੇ ਹਨ। ਪਰ ਇੱਕ ਵੀ ਕੰਮ ਪੂਰਾ ਨਹੀਂ ਹੋਇਆ। ਸਾਡੀ ਸਰਕਾਰ ਦੌਰਾਨ ਅਸੀਂ ਹਵਾਈ ਅੱਡਿਆਂ, ਬੰਦਰਗਾਹਾਂ, ਰੇਲਾਂ, ਸੜਕਾਂ, ਪੁਲਾਂ ਅਤੇ ਬੱਸਾਂ ਦਾ ਆਧੁਨਿਕੀਕਰਨ ਕੀਤਾ ਹੈ। ਹਾਈ ਸਪੀਡ ਨੈੱਟ ਉਪਲਬਧ ਕਰਵਾਇਆ ਗਿਆ ਹੈ। ਅਸੀਂ ਦੇਸ਼ ਨੂੰ ਇਕੱਠੇ ਕੀਤਾ ਹੈ।ਅਸੀਂ ਅਰਥਵਿਵਸਥਾ ਦੇ ਵਾਧੇ ਲਈ ਬਹੁਤ ਸਖ਼ਤ ਮਿਹਨਤ ਵੀ ਕੀਤੀ ਹੈ।
ਇਸ ਮੌਕੇ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 50 ਸਾਲਾਂ ਵਿੱਚ ਅਮਰੀਕਾ ਨੂੰ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਹਨ।ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਇਸ ਦੇ ਬਦਲੇ ਵਿਚ ਉਸ ਨੂੰ ਅਮਰੀਕੀਆਂ ਤੋਂ ਲੱਖਾਂ ਪ੍ਰਸ਼ੰਸਕ ਮਿਲੇ ਹਨ। ਉਨ੍ਹਾਂ ਕਿਹਾ ਕਿ ਕਮਲਾ ਹੈਰਿਸ ਅਤੇ ਟਿਮ ਵਾਲਜ਼ ਹੁਣ ਤੋਂ ਆਪਣੀ ਡਿਊਟੀ ਜਾਰੀ ਰੱਖਣਗੇ। ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਸਰਵੋਤਮ ਵਾਲੰਟੀਅਰ ਦੇ ਵਜੋਂ ਉਨ੍ਹਾਂ ਦੇ ਨਾਲ ਕੰਮ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੈਰਾਨੀਜਨਕ ! 'ਕੈਂਚੀ' ਗੁੰਮ ਹੋਣ ਕਾਰਨ 36 ਉਡਾਣਾਂ ਰੱਦ
NEXT STORY