ਬ੍ਰਸਲਸ (ਭਾਸ਼ਾ) - ਯੂਰਪੀਨ ਯੂਨੀਅਨ (ਈ. ਯੂ.) ਦੀ ਧੋਖਾਦੇਹੀ ਰੋਕੂ ਸ਼ਾਖਾ ਓ. ਐੱਸ. ਏ. ਐੱਫ. ਨੇ 27 ਮੈਂਬਰ ਦੇਸ਼ਾਂ ਨੂੰ ਕੋਵਿਡ-19 ਟੀਕੇ ਦੀ ਸਪਲਾਈ ਵਿਚ ਦੇਰੀ ਕਾਰਣ ਫਰਜ਼ੀ ਟੀਕਿਆਂ ਦੀ ਵਿੱਕਰੀ ਦੀ ਪੇਸ਼ਕਸ਼ ਕਰਨ ਵਾਲੇ ਧੋਖੇਬਾਜ਼ਾਂ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਓ. ਐੱਲ. ਏ. ਐੱਫ. ਨੇ ਸੋਮਵਾਰ ਕਿਹਾ ਕਿ ਉਸ ਦੇ ਨੋਟਿਸ ਵਿਚ ਅਜਿਹੀਆਂ ਕਈ ਰਿਪੋਰਟਾਂ ਲਿਆਂਦੀਆਂ ਗਈਆਂ ਹਨ ਜਿਨ੍ਹਾਂ ਵਿਚ ਕੋਵਿਡ-19 ਟੀਕਾਕਰਨ ਵਿਚ ਤੇਜ਼ੀ ਲਿਆਉਣ ਦਾ ਯਤਨ ਕਰ ਰਹੀਆਂ ਈ. ਯੂ. ਦੀਆਂ ਸਰਕਾਰਾਂ ਨੂੰ ਟੀਕੇ ਦੀ ਸਪਲਾਈ ਦੀ ਪੇਸ਼ਕਸ਼ ਕਰ ਕੇ ਕੁਝ ਲੋਕ ਧੋਖਾ ਦੇ ਰਹੇ ਹਨ।
ਓ. ਐੱਲ. ਏ. ਐੱਫ. ਦੀ ਮੁਖੀ ਵਿਲੇ ਇਟਾਲਾ ਨੇ ਕਿਹਾ ਕਿ ਉਦਾਹਰਣ ਵਜੋਂ ਧੋਖਾਦੇਹੀ ਕਰਨ ਵਾਲੇ ਭਾਰੀ ਮਾਤਰਾ ਵਿਚ ਟੀਕੇ ਦੀ ਸਪਲਾਈ ਦੀ ਪੇਸ਼ਕਸ਼ ਕਰਦੇ ਹਨ। ਐਡਵਾਂਸ ਵਿਚ ਪੈਸੇ ਲੈਣ ਲਈ ਟੀਕੇ ਦਾ ਇਕ ਨਮੂਨਾ ਭੇਜ ਦਿੰਦੇ ਹਨ। ਫਿਰ ਪੈਸੇ ਲੈ ਕੇ ਗਾਇਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਫਰਜ਼ੀ ਟੀਕਿਆਂ ਦੀ ਖੇਪ ਵੀ ਭੇਜ ਸਕਦੇ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਐਂਟਾਰਕਟਿਕਾ 'ਚ ਬਰਫ ਦੇ 900 ਮੀਟਰ ਹੇਠਾਂ ਮਿਲਿਆ ਜੀਵਨ
NEXT STORY