ਰੋਮ (ਇਟਲੀ) ਟੇਕ ਚੰਦ ਜਗਤਪੁਰ -ਸ੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਵਲੋਂ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦਾ ਆਯੋਜਨ 26 ਅਪ੍ਰੈਲ ਦਿਨ ਐਤਵਾਰ ਨੂੰ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਾਸਟਰ ਬਲਵੀਰ ਮੱਲ ਅਤੇ ਸ੍ਰੀ ਅਜੇ ਕੁਮਾਰ ਬਿੱਟਾ ਨੇ ਦੱਸਿਆ ਕਿ 24 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ।
26 ਅਪ੍ਰੈਲ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਤਰਸੇਮ ਸਿੰਘ ਫੌਜੀ ਦਾ ਕਵੀਸ਼ਰੀ ਜਥਾ ਆਈਆਂ ਸੰਗਤਾਂ ਨੂੰ ਨਿਹਾਲ ਕਰੇਗਾ । ਇਸ ਮੌਕੇ 'ਤੇ ਅਜੇ ਕੁਮਾਰ ਲੱਧੜ, ਜਵਾਹਰ ਲਾਲ ਮੇਸ਼ੀ ,ਜਸਪਾਲ ਜੱਸਾ ਪ੍ਰਕਾਸ਼ ਪਾਸ਼ੀ ,ਗੁਰਦੀਪ ਸ਼ੀਹਮਾਰ ,ਮੋਹਣ ਲਾਲ ,ਮੰਗਲ ਸਿੰਘ ਮੰਗੀ ,ਅਵਤਾਰ ਰਾਮ, ਯੋਗਰਾਜ , ਹਰਜਿੰਦਰ ਕੁਮਾਰ ਮੋਦੀ ਆਦਿ ਨਾਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੰਬੇਡਕਰ ਸਾਹਿਬ ਜੀ ਦੇ 135ਵੇਂ ਜਨਮ ਦਿਨ 'ਤੇ ਵਿਸ਼ੇਸ਼ ਸਮਾਗਮ ਫਸਦੋਨਦੋ ਦੀ ਕਰੇਜੋ ਵਿਖੇ 26 ਅਪ੍ਰੈਲ ਨੂੰ
NEXT STORY