ਲਾਹੌਰ— ਪਾਕਿਸਤਾਨੀ ਕੁੜੀਆਂ ਨੂੰ ਕਥਿਤ ਤੌਰ 'ਤੇ ਵਰਗਲਾ ਕੇ ਉਨ੍ਹਾਂ ਨਾਲ ਫਰਜ਼ੀ ਵਿਆਹ ਕਰਨ ਤੇ ਫਿਰ ਚੀਨ ਲਿਜਾ ਕੇ ਉਨ੍ਹਾਂ ਨੂੰ ਵੇਸਵਾਪੁਣੇ 'ਚ ਧੱਕਾ ਦੇਣ ਦੇ ਮਾਮਲੇ 'ਚ ਇਕ ਔਰਤ ਸਣੇ ਘੱਟ ਤੋਂ ਘੱਟ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐੱਫ.ਆਈ.ਏ.) ਨੇ ਕਿਹਾ ਕਿ ਉਸ ਨੇ ਸੋਮਵਾਰ ਨੂੰ ਤੇ ਪਿਛਲੇ ਹਫਤੇ ਇਕ ਔਰਤ ਸਣੇ 8 ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ, ਜਦਕਿ ਦੋ ਚੀਨੀ ਨਾਗਰਿਕਾਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਫੈਸਲਾਬਾਦ 'ਚ ਇਕ ਵਿਆਹ ਹੋ ਰਿਹਾ ਸੀ। ਐੱਫ.ਆਈ.ਏ. ਦੇ ਪੰਜਾਬ ਨਿਰਦੇਸ਼ਕ ਤਾਰਿਕ ਰੁਸਤਮ ਨੇ ਇਕ ਪੱਤਰਕਾਰ ਏਜੰਸੀ ਨੂੰ ਕਿਹਾ ਕਿ ਵੇਸਵਾਪੁਣੇ ਦੇ ਟੀਚੇ ਨਾਲ ਪਾਕਿਸਤਾਨੀ ਲੜਕੀਆਂ ਨੂੰ ਤਸਕਰੀ ਕਰਕੇ ਚੀਨ ਲਿਜਾਣ ਦੇ ਮਾਮਲੇ 'ਚ ਸੋਮਵਾਰ ਨੂੰ ਅਸੀਂ 7 ਚੀਨੀ ਪੁਰਸ਼ਾਂ ਤੇ ਇਕ ਚੀਨੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਏਜੰਸੀ ਇਨ੍ਹਾਂ ਖਬਰਾਂ ਤੋਂ ਬਾਅਦ ਹਰਕਤ 'ਚ ਆਈ ਕਿ ਚੀਨੀ ਮਨੁੱਖੀ ਅੰਗਾਂ ਦੀ ਖਰੀਦ ਤੇ ਪਾਕਿਸਤਾਨੀ ਲੜਕੀਆਂ, ਜ਼ਿਆਦਾਤਰ ਈਸਾਈ ਭਾਈਚਾਰੇ, ਨੂੰ ਵਿਆਹ ਕਰਕੇ ਜ਼ਬਰੀ ਵੇਸਵਾਪੁਣੇ ਦੇ ਧੰਦੇ 'ਚ ਲਾਉਣ ਜਿਹੇ ਕੰਮਾਂ 'ਚ ਸ਼ਾਮਲ ਹਨ।
ਰੁਸਤਮ ਨੇ ਦੱਸਿਆ ਕਿ ਇਨ੍ਹਾਂ ਚੀਨੀ ਨਾਗਰਿਕਾਂ ਦਾ ਸਰਗਨਾ ਕੈਂਡਿਸ ਵੀ ਗ੍ਰਿਫਤਾਰ ਲੋਕਾਂ 'ਚ ਸ਼ਾਮਲ ਹੈ। ਉਹ ਪਿਛਲੇ ਇਕ ਸਾਲ ਤੋਂ ਲਾਹੌਰ ਦੇ ਹਵਾਈ ਅੱਡੇ ਦੇ ਕੋਲ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਚੀਨੀ ਨਾਗਰਿਕਾਂ ਵਲੋਂ ਲਾਹੌਰ 'ਚ ਕਿਰਾਏ 'ਤੇ ਲਏ ਘਰਾਂ 'ਚ ਲਿਜਾਇਆ ਜਾਂਦਾ ਸੀ। ਚੀਨ ਜਾਣ ਤੋਂ ਪਹਿਲਾਂ ਵਿਆਹ ਦੇ ਦਸਤਾਵੇਜ਼ ਪੂਰੇ ਕੀਤੇ ਜਾਂਦੇ ਸਨ ਤੇ ਉਨ੍ਹਾਂ ਨੂੰ ਚੀਨੀ ਭਾਸ਼ਾ ਵੀ ਸਿਖਾਈ ਜਾਂਦੀ ਸੀ। ਚੀਨ 'ਚ ਲੜਕੀਆਂ ਨੂੰ ਜ਼ਬਰੀ ਵੇਸਵਾਪੁਣੇ 'ਚ ਲਾ ਦਿੱਤਾ ਜਾਂਦਾ ਸੀ। ਰੁਸਤਮ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ 'ਚ ਚੀਨ ਲਿਜਾਈਆਂ ਗਈਆਂ ਲੜਕੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਗਿਣਤੀ ਸੈਂਕੜਿਆਂ 'ਚ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਚੀਨੀ ਨਾਗਰਿਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਇਸ 'ਚ ਸ਼ਾਮਲ ਸਾਰੇ ਲੋਕ ਗ੍ਰਿਫਤਾਰ ਹੋਣਗੇ।
ਉੱਤਰ-ਪੱਛਮੀ ਪਾਕਿ 'ਚ ਘਰ ਦੀ ਛੱਤ ਡਿੱਗਣ ਕਾਰਨ 4 ਹਲਾਕ
NEXT STORY