ਬੁਖ਼ਾਰੇਸਟ - ਕਾਲਾ ਸਾਗਰ ਵਿਚ ਇਕ ਕਮਰਸ਼ੀਅਲ ਬੇੜੇ ਵਿਚ ਅੱਗ ਲੱਗਣ ਤੋਂ ਬਾਅਦ ਉਸ ਦੇ ਡੁੱਬਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਬੇੜੇ ਦੇ ਚਾਲਕ ਦਲ ਦੇ 11 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਰੋਮਾਨੀਆ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਰੋਮਾਨੀਆ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਕੋਸਟ ਗਾਰਡ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਲੱਗਭਗ 11 ਵਜੇ ਘਟਨਾ ਦੀ ਸੂਚਨਾ ਮਿਲੀ। ਜਹਾਜ਼ ਰੋਮਾਨੀਆ ਦੇ ਵਿਸ਼ੇਸ਼ ਆਰਥਿਕ ਖੇਤਰ ਵਿਚ ਤੁਲਚਾ ਕਾਊਂਟੀ ਦੇ ਸੁਫ਼ਾਂਤੂ ਘੇਯੋਰਘੇ ਤੋਂ ਲੱਗਭਗ 55 ਕਿਲੋਮੀਟਰ ਦੱਖਣ ਵਿਚ ਸੀ। ਇਹ ਤੁਰਕੀ ਦਾ ਬੇੜਾ ਸੀ ਅਤੇ ਅਨਾਜ ਲੈ ਕੇ ਜਾ ਰਿਹਾ ਸੀ। ਕਾਲਾ ਸਾਗਰ ਵਿਚ ਇਕ ਤੇਲ ਪ੍ਰਾਜੈਕਟ ਦੇ ਦੱਖਣ-ਪੂਰਬ ਵਿਚ ਡਰੋਨ ਦੀ ਲਪੇਟ ’ਚ ਆਉਣ ਤੋਂ ਬਾਅਦ ਜਹਾਜ਼ ਵਿਚ ਅੱਗ ਲੱਗੀ। ਹਾਲਾਂਕਿ, ਅਧਿਕਾਰੀਆਂ ਨੇ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ। ਮੰਤਰਾਲੇ ਨੇ ਕਿਹਾ, ‘‘ਚਾਲਕ ਦਲ ਦੇ 11 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। 2 ਲੋਕਾਂ ਦੇ ਮਾਰੇ ਜਾਣ ਦਾ ਵੀ ਪਤਾ ਲੱਗਾ ਹੈ।’’
ਵੱਡੀ ਖਬਰ: ਨਾਈਜੀਰੀਆ 'ਚ 32 ਲੋਕਾਂ ਨੂੰ ਲੈ ਕੇ ਜਾ ਰਿਹਾ ਫੌਜੀ ਜਹਾਜ਼ ਹਾਦਸਾਗ੍ਰਸਤ
NEXT STORY