ਜਕਾਰਤਾ (ਏਜੰਸੀ) : ਇੰਡੋਨੇਸ਼ੀਆ ਨੇ ਸੋਮਵਾਰ ਨੂੰ ਦੇਸ਼ ਦੇ ਮੱਧ ਅਤੇ ਪੱਛਮੀ ਹਿੱਸਿਆਂ ’ਚ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨਾਲ ਨਜਿੱਠਣ ਲਈ ਜ਼ਮੀਨੀ ਅਤੇ ਹਵਾਈ ਮੁਹਿੰਮ ਤੇਜ਼ ਕਰ ਦਿੱਤੀ ਹੈ। ਅੱਗ ਨਾਲ ਹਜ਼ਾਰਾਂ ਹੈਕਟੇਅਰ ਖੇਤਰ ਪ੍ਰਭਾਵਿਤ ਹੋਇਆ ਹੈ, ਸੰਘਣਾ ਧੂੰਆਂ ਸ਼ਹਿਰਾਂ ’ਤੇ ਛਾ ਗਿਆ ਹੈ ਅਤੇ ਗੁਆਂਢੀ ਦੇਸ਼ਾਂ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਪੂਰਬੀ ਪ੍ਰਸ਼ਾਂਤ ਮਹਾਂਸਾਗਰ 'ਚ ਕਿਸ਼ਤੀ 'ਤੇ ਅਮਰੀਕੀ ਹਮਲਾ, ਦੋ ਲੋਕਾਂ ਦੀ ਮੌਤ
ਇੰਡੋਨੇਸ਼ੀਆ ਦੀ ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ (ਬੀ. ਐੱਨ. ਪੀ. ਬੀ.) ਅਨੁਸਾਰ, ਅਲ ਨੀਨੋ ਦੇ ਮਜ਼ਬੂਤ ਹੋਣ ਅਤੇ ਲੰਬੇ ਸਮੇਂ ਤੋਂ ਜਾਰੀ ਸੁੱਕੇ ਮੌਸਮ ਕਾਰਨ ਲੱਗੀ ਅੱਗ ਤੋਂ ਸੰਘਣਾ ਧੂੰਆਂ ਪੈਦਾ ਹੋਇਆ ਹੈ, ਜੋ ਮਲੇਸ਼ੀਆ ਅਤੇ ਬਰੂਨੇਈ ਤੱਕ ਪਹੁੰਚ ਗਿਆ ਹੈ। ਬੀ.ਐੱਨ.ਪੀ.ਬੀ. ਨੇ ਸੋਮਵਾਰ ਨੂੰ ਕਿਹਾ ਕਿ ਕਈ ਖੇਤਰਾਂ ਵਿਚ ਅੱਗ ਹਾਲੇ ਵੀ ਸਰਗਰਮ ਹੈ। ਬੋਰਨੀਓ ਟਾਪੂ ਦੇ ਪੱਛਮ, ਮੱਧ ਅਤੇ ਦੱਖਣ ਕਾਲੀਮੰਤਨ ਅਤੇ ਸੁਮਾਤਰਾ ਟਾਪੂ ਦੇ ਰਿਆਊ, ਦੱਖਣ ਸੁਮਾਤਰਾ ਅਤੇ ਜਾਂਬੀ ਵਰਗੇ ਅੱਗ ਪ੍ਰਭਾਵਿਤ ਸੂਬਿਆਂ ’ਚ ਵੱਡੇ ਪੱਧਰ ’ਤੇ ਅੱਗ ਬੁਝਾਉਣ ਦੀ ਮੁਹਿੰਮ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖੈਬਰ ਪਖਤੂਨਖਵਾ ’ਚ ਅੱਤਵਾਦੀ ਹਮਲਾ, 2 ਸੁਰੱਖਿਆ ਮੁਲਾਜ਼ਮਾਂ ਦੀ ਮੌਤ
NEXT STORY