ਜਕਾਰਤਾ (ਭਾਸ਼ਾ)– ਇੰਡੋਨੇਸ਼ੀਆ ’ਚ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਜਕਾਰਤਾ ’ਚ ਰਹਿਣ ਵਾਲੇ 27 ਸਾਲਾ ਨੌਜਵਾਨ ’ਚ ਮੰਕੀਪਾਕਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਉਹ 8 ਅਗਸਤ ਨੂੰ ਵਿਦੇਸ਼ ਯਾਤਰਾ ਤੋਂ ਇੰਡੋਨੇਸ਼ੀਆ ਪਰਤਿਆ ਸੀ। ਸਿਹਤ ਮੰਤਰਾਲਾ ਦੇ ਬੁਲਾਰੇ ਮੁਹੰਮਦ ਸਿਆਹਰਿਲ ਨੇ ਪ੍ਰੈਸ ਕਾਨਫਰੰਸ ’ਚ ਕਿਹਾ, “ਨੌਜਵਾਨ ’ਚ 5 ਦਿਨਾਂ ਬਾਅਦ ਮੰਕੀਪਾਕਸ ਦੇ ਲੱਛਣ ਸਾਹਮਣੇ ਆਉਣ ਲੱਗੇ। ਸ਼ੁੱਕਰਵਾਰ ਰਾਤ ਨੂੰ ਆਈ ਜਾਂਚ ਰਿਪੋਰਟ ’ਚ ਉਸ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਉਹ ਆਪਣੇ ਘਰ ਇਕਾਂਤਵਾਸ ’ਚ ਰਹਿ ਰਿਹਾ ਹੈ।’’
ਸਿਆਹਰਿਲ ਨੇ ਕਿਹਾ ਕਿ ਮੰਕੀਪਾਕਸ ਇਕ ਅਜਿਹਾ ਇਨਫੈਕਸ਼ਨ ਹੈ ਜੋ 20 ਦਿਨਾਂ ਬਾਅਦ ਠੀਕ ਹੋ ਜਾਂਦਾ ਹੈ, ਬਸ਼ਰਤੇ ਮਰੀਜ਼ ਨੂੰ ਪਹਿਲਾਂ ਤੋਂ ਕੋਈ ਸਿਹਤ ਸਮੱਸਿਆ ਨਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੰਕੀਪਾਕਸ ਨੂੰ ਫੈਲਣ ਤੋਂ ਰੋਕਣ ਲਈ ਫ਼ਿਲਹਾਲ ਭਾਈਚਾਰਕ ਪੱਧਰ ’ਤੇ ਕੋਈ ਪਾਬੰਦੀ ਲਗਾਉਣ ਦੀ ਲੋੜ ਨਹੀਂ ਜਾਪਦੀ। ਵਿਸ਼ਵ ਪੱਧਰ ’ਤੇ ਲਗਭਗ 90 ਦੇਸ਼ਾਂ ਵਿਚ ਮੰਕੀਪਾਕਸ ਦੇ 31,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ ਮਹੀਨੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਮੰਕੀਪਾਕਸ ਇਨਫੈਕਸ਼ਨ ਨੂੰ ਵਿਸ਼ਵ ਪੱਧਰੀ ਸਿਹਤ ਐਮਰਜੈਂਸੀ ਐਲਾਨਿਆ ਸੀ।
ਬਾਲੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
NEXT STORY