ਫਲੋਰੀਡਾ (ਭਾਸ਼ਾ)- ਫਲੋਰੀਡਾ ਵਿੱਚ ਪਾਸ ਕੀਤੇ ਗਏ ਇੱਕ ਬਿੱਲ ਦੇ ਤਹਿਤ ਨਾਬਾਲਗਾਂ ਉੱਤੇ ਸੋਸ਼ਲ ਮੀਡੀਆ ਸਬੰਧੀ ਪਾਬੰਦੀ ਹੋਵੇਗੀ, ਜਿਸ ਉੱਤੇ ਗਵਰਨਰ ਰੌਨ ਡੀਸੈਂਟਿਸ ਨੇ ਸੋਮਵਾਰ ਨੂੰ ਦਸਤਖਤ ਕੀਤੇ। ਜੇਕਰ ਇਹ ਬਿੱਲ ਕਾਨੂੰਨੀ ਚੁਣੌਤੀਆਂ ਵਿਚ ਨਹੀਂ ਉਲਝਦਾ ਤਾਂ ਇਹ ਅਮਰੀਕਾ ਦੇ ਸਭ ਤੋਂ ਵੱਧ ਪਾਬੰਦੀਸ਼ੁਦਾ ਸੋਸ਼ਲ ਮੀਡੀਆ ਕਾਰਵਾਈ ਵਿੱਚੋਂ ਇੱਕ ਹੋਵੇਗਾ।
ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 27
ਇਸ ਬਿੱਲ ਦੇ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾਈ ਜਾਵੇਗੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਮਾਪਿਆਂ ਦੀ ਇਜਾਜ਼ਤ ਦੀ ਲੋੜ ਹੋਵੇਗੀ। ਹਾਲਾਂਕਿ, ਡੀਸੈਂਟਿਸ ਵੱਲੋਂ ਇਸ ਮਹੀਨੇ ਦੀ ਸ਼ੁਰੂਆਤ ਵਿਚ ਮਨਜ਼ੂਰ ਪ੍ਰਸਤਾਵ ਦੀ ਤੁਲਨਾ ਵਿਚ ਬਿੱਲ ਵਿਚ ਕੁੱਝ ਉਦਾਰਤਾ ਵਰਤੀ ਗਈ ਹੈ। ਨਵਾਂ ਕਾਨੂੰਨ ਰਿਪਬਲਿਕਨ ਸਪੀਕਰ ਪਾਲ ਰੇਨਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਅਤੇ 1 ਜਨਵਰੀ ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ: ਪਾਕਿਸਤਾਨ: ਅਦਾਲਤ ਨੇ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ 4 ਅਪ੍ਰੈਲ ਨੂੰ ਪੇਸ਼ ਕਰਨ ਦਾ ਦਿੱਤਾ ਹੁਕਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਅਮਰੀਕਾ, ਬ੍ਰਿਟੇਨ, ਨਿਊਜ਼ੀਲੈਂਡ ਨੇ ਲਗਾਇਆ ਦੋਸ਼, ਹੈਕਰਾਂ ਨੂੰ ਮਿਲ ਰਿਹੈ ਚੀਨੀ ਸਰਕਾਰ ਦਾ ਸਮਰਥਨ
NEXT STORY