ਇੰਟਰਨੈਸ਼ਨਲ ਡੈਸਕ—ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਹੌਰ ’ਚ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਦੌਰਾਨ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਘੜੀ ਚੋਰ ਦੇ ਨਾਅਰੇ ਲਾਏ। ਇਮਰਾਨ ਖਾਨ ਇਸਲਾਮਾਬਾਦ ’ਚ ਆਪਣੀ ਪਾਰਟੀ ਦੇ ਇਸ ਮਾਰਚ ਨੂੰ ਪੂਰੀ ਤਰ੍ਹਾਂ ਸਫਲ ਬਣਾਉਣਾ ਚਾਹੁੰਦੇ ਹਨ। ਜਦੋਂ ਇਮਰਾਨ ਲਾਹੌਰ ਦੇ ਅਵਾਨ ਏਕ ਅਦਲ ਤੋਂ ਰਵਾਨਾ ਹੁੰਦੇ ਹੋਏ ਲਾਹੌਰ ਦੀ ਮਸਜਿਦ ਏਕ ਨਬਵੀ ਪਹੁੰਚੇ ਤਾਂ ਉਨ੍ਹਾਂ ਨੂੰ ਭੀੜ ਅਤੇ ਵਕੀਲਾਂ ਦੇ ਸਮੂਹ ਨੇ ਘੇਰ ਲਿਆ ਅਤੇ ਉਨ੍ਹਾਂ ਦੇ ਖਿਲਾਫ ‘ਘੜੀ ਚੋਰ’ ਦੇ ਨਾਅਰੇ ਲਗਾਏ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸੰਕੇਤ, ਪੰਜਾਬ ’ਚ ਬੰਦ ਹੋਣਗੇ ਟੋਲ ਪਲਾਜ਼ਾ
ਤੁਹਾਨੂੰ ਦੱਸ ਦੇਈਏ ਕਿ ਇਹ ਇਲਾਕਾ ਹਮੇਸ਼ਾ ਤੋਂ ਇਮਰਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਵਿਰੋਧੀਆਂ ਦਾ ਗੜ੍ਹ ਰਿਹਾ ਹੈ, ਤੋਸ਼ਾਖਾਨਾ ਮਾਮਲੇ ’ਚ ਉਨ੍ਹਾਂ ਨੇ ਮਹਿੰਗੀਆਂ ਘੜੀਆਂ ਨੂੰ ਸਸਤੇ ਮੁੱਲ ’ਤੇ ਖਰੀਦ ਕੇ ਮਹਿੰਗੇ ਭਾਅ ਵੇਚ ਦਿੱਤਾ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਘਟਨਾ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।
ਕੇਜਰੀਵਾਲ ਦੇ ਬਿਆਨ ’ਤੇ ਗਰਮਾਈ ਸਿਆਸਤ, ਬਿਜਲੀ ਬਿੱਲਾਂ ਬਾਰੇ ਆਈ ਨਵੀਂ ਖ਼ਬਰ, ਪੜ੍ਹੋ Top 10
NEXT STORY