ਐਂਟਰਟੇਨਮੈਂਟ ਡੈਸਕ - ਸ਼ਵੇਤਾ ਤਿਵਾੜੀ ਤੋਂ ਵੱਖ ਹੋਣ ਦੇ ਕਈ ਸਾਲਾਂ ਬਾਅਦ ਉਸਦੇ ਸਾਬਕਾ ਪਤੀ ਰਾਜਾ ਚੌਧਰੀ ਨੇ ਹੁਣ ਇਕ ਵਾਰ ਫਿਰ ਕੁਝ ਹੈਰਾਨ ਕਰਨ ਵਾਲੇ ਦੋਸ਼ ਲਗਾਏ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਰਾਜਾ ਨੇ ਦੋਸ਼ ਲਗਾਇਆ ਕਿ ਸ਼ਵੇਤਾ ਉਸ ਨਾਲ ਵਿਆਹੇ ਹੋਣ ਦੇ ਬਾਵਜੂਦ ਆਪਣੇ 'ਕਸੌਟੀ ਜ਼ਿੰਦਗੀ ਕੇ' ਦੇ ਸਹਿ-ਕਲਾਕਾਰ ਸੀਜ਼ੇਨ ਖਾਨ ਨੂੰ ਡੇਟ ਕਰ ਰਹੀ ਸੀ ਅਤੇ ਦਾਅਵਾ ਕੀਤਾ ਕਿ ਉਸ ਸਮੇਂ ਦੌਰਾਨ ਅਦਾਕਾਰਾ ਦੇ ਕਈ ਅਫੇਅਰ ਰਹੇ ਸਨ।
ਇਹ ਵੀ ਪੜ੍ਹੋ: 'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ ਸੱਸ ਨੇ ਸਾਂਝੀਆਂ ਕੀਤੀਆਂ ਪੋਸਟਾਂ
ਜਦੋਂ ਰਾਜਾ ਚੌਧਰੀ ਨੂੰ ਸੀਜ਼ੇਨ ਖਾਨ ਨਾਲ ਸ਼ਵੇਤਾ ਦੇ ਰਿਸ਼ਤੇ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ਸਿਰਫ ਸੀਜ਼ੇਨ ਖਾਨ ਨਹੀਂ, ਮੈਨੂੰ ਲੱਗਦਾ ਹੈ ਕਿ ਉਸ ਦਾ ਕਈ ਲੋਕਾਂ ਨਾਲ ਅਫੇਅਰ ਸੀ। ਰਾਜਾ ਨੇ ਦਾਅਵਾ ਕੀਤਾ ਕਿ ਉਸ ਦਾ ਸ਼ੱਕ ਸਿਰਫ ਅੰਦਾਜ਼ਾ ਨਹੀਂ ਸੀ। ਜੋ ਮੈਂ ਉਸ ਸਮੇਂ ਦੇਖਿਆ, ਉਹੀ ਮੇਰੇ ਲਈ ਸਬੂਤ ਸੀ। ਸ਼ਵੇਤਾ ਉਸ ਨਾਲ ਕੰਮ ਕਰਦੀ ਸੀ। ਸਾਡੇ ਇਕ ਕਾਮਨ ਫਰੈਂਡ ਨੇ ਵੀ ਦੱਸਿਆ ਸੀ ਕਿ ਉਹ ਉਸ ਦੇ ਘਰ ਜਾ ਕੇ ਰੁੱਕਦੀ ਸੀ।
ਇਹ ਵੀ ਪੜ੍ਹੋ: ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ ਲਏ ਆਖਰੀ ਸਾਹ
ਰਾਜਾ ਚੌਧਰੀ ਨੇ ਦਾਅਵਾ ਕੀਤਾ ਕਿ ਉਸਨੇ ਇੱਕ ਵਾਰ ਸੀਜ਼ੇਨ ਖਾਨ ਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਉਹ ਉਸਦੇ ਪਰਿਵਾਰ ਵਿੱਚ ਦਖਲ ਕਿਉਂ ਦੇ ਰਿਹਾ ਹੈ? ਰਾਜਾ ਦੇ ਅਨੁਸਾਰ, ਸੀਜ਼ੇਨ ਨੇ ਅੱਗਿਓਂ ਕਿਹਾ, ""ਕਿਹੜਾ ਪਰਿਵਾਰ? ਉਹ ਕਦੇ ਤੇਰੇ ਨਾਲ ਹੈ ਹੀ ਨਹੀਂ ਸੀ। ਤੂੰ ਉਸ ਦਾ ਅਨਪੇਡ ਬੁਆਏ ਹੈਂ। ਹਾਂ, ਅਸੀਂ ਰਿਲੇਸ਼ਨਸ਼ਿਪ ਵਿੱਚ ਹਾਂ। ਜੇਕਰ ਤੁਹਾਡੇ ਵਿੱਚ ਹਿੰਮਤ ਹੈ, ਤਾਂ ਕੋਲੀਵਾੜਾ ਵਿੱਚ ਮੇਰੇ ਘਰ ਆਓ।"
ਇਹ ਵੀ ਪੜ੍ਹੋ: ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ ਕੀਤਾ ਖੁਲਾਸਾ
ਰਾਜਾ ਨੇ ਇਹ ਵੀ ਦੋਸ਼ ਲਗਾਇਆ ਕਿ ਸ਼ਵੇਤਾ ਅਕਸਰ ਉਸਨੂੰ ਆਪਣੀ ਲੋਕੇਸ਼ਨ ਬਾਰੇ ਗਲਤ ਜਾਣਕਾਰੀ ਦਿੰਦੀ ਸੀ। ਉਸ ਅਨੁਸਾਰ, ਸ਼ਵੇਤਾ ਕਹਿੰਦੀ ਸੀ ਕਿ ਉਹ ਸ਼ੂਟਿੰਗ ਲਈ ਜਾ ਰਹੀ ਹੈ, ਪਰ ਬਾਅਦ ਵਿੱਚ ਇਹ ਪਤਾ ਲੱਗਦਾ ਸੀ ਕਿ ਉਹ ਇੱਕ ਇਵੈਂਟ ਵਿੱਚ ਗਈ ਸੀ। ਰਾਜਾ ਨੇ ਦਾਅਵਾ ਕੀਤਾ ਕਿ ਦੋ ਜਾਂ ਤਿੰਨ ਵਾਰ ਉਹ ਨਿੱਜੀ ਤੌਰ 'ਤੇ ਉਸ ਜਗ੍ਹਾ ਗਿਆ ਜਿੱਥੇ ਸ਼ਵੇਤਾ ਨੇ ਕਿਹਾ ਸੀ ਕਿ ਸ਼ੂਟਿੰਗ ਹੋ ਰਹੀ ਹੈ, ਪਰ ਉਹ ਉੱਥੇ ਨਹੀਂ ਹੁੰਦੀ ਸੀ। ਬਾਅਦ ਵਿੱਚ, ਉਸਨੇ ਉਸਨੂੰ ਸੀਜ਼ੇਨ ਖਾਨ ਨਾਲ ਦੇਖਿਆ। ਰਾਜਾ ਨੇ ਕਿਹਾ, "ਮੈਂ ਇਸਨੂੰ ਆਪਣੀਆਂ ਅੱਖਾਂ ਨਾਲ ਦੇਖਿਆ। ਇਹ ਮੇਰੇ ਲਈ ਸਭ ਤੋਂ ਵੱਡਾ ਸਬੂਤ ਸੀ।"
ਇਹ ਵੀ ਪੜ੍ਹੋ: 39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ 'ਮਾਂ'
ਦੱਸ ਦੇਈਏ ਕਿ ਸ਼ਵੇਤਾ ਤਿਵਾਰੀ ਅਤੇ ਰਾਜਾ ਚੌਧਰੀ ਦਾ ਵਿਆਹ 1998 ਵਿੱਚ ਹੋਇਆ ਸੀ। ਉਨ੍ਹਾਂ ਦੀ ਧੀ, ਪਲਕ ਤਿਵਾਰੀ ਦਾ ਜਨਮ 2000 ਵਿੱਚ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਵਿੱਚ ਤਣਾਅ ਵਧ ਗਿਆ। ਸ਼ਵੇਤਾ ਤਿਵਾਰੀ ਨੇ ਜਨਤਕ ਤੌਰ 'ਤੇ ਰਾਜਾ ਚੌਧਰੀ 'ਤੇ ਘਰੇਲੂ ਹਿੰਸਾ, ਸ਼ਰਾਬ ਅਤੇ ਦੁਰਵਿਵਹਾਰ ਦੇ ਦੋਸ਼ ਲਗਾਏ। ਦੋਵਾਂ ਨੇ 2007 ਵਿੱਚ ਵੱਖ-ਵੱਖ ਰਹਿਣਾ ਸ਼ੁਰੂ ਕੀਤਾ ਅਤੇ ਅੰਤ ਵਿੱਚ 2012 ਵਿੱਚ ਕਾਨੂੰਨੀ ਤੌਰ 'ਤੇ ਤਲਾਕ ਹੋ ਗਿਆ।
ਇਹ ਵੀ ਪੜ੍ਹੋ: 850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ ਹੁਣੇ ਹੋਟਲਾਂ ਦੀ ਬੁਕਿੰਗ ਕਰਵਾ'ਤੀ Full
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ ਸੱਸ ਨੇ ਸਾਂਝੀਆਂ ਕੀਤੀਆਂ ਪੋਸਟਾਂ
NEXT STORY