ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਇੱਕ ਸਕੂਲ ਨੇ ਸਿੱਖਿਆ ਖੇਤਰ 'ਚ ਮਹੱਤਵਪੂਰਨ ਪੁਰਸਕਾਰ ਪ੍ਰਾਪਤ ਕੀਤਾ ਹੈ। ਸ਼ਹਿਰ ਦੇ ਫਰਿਜ਼ਨੋ ਯੂਨੀਵਰਸਿਟੀ ਹਾਈ ਸਕੂਲ ਨੇ ਯੂ.ਐੱਸ. ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ ਨੈਸ਼ਨਲ ਬਲੂ ਰਿਬਨ ਐਵਾਰਡ ਜਿੱਤਿਆ ਹੈ।
2021 ਦੇ ਇਸ ਐਵਾਰਡ ਨੇ ਯੂਨੀਵਰਸਿਟੀ ਹਾਈ ਸਕੂਲ ਨੂੰ ਉੱਚ ਪ੍ਰਦਰਸ਼ਨ ਕਰਨ ਵਾਲੇ ਸਕੂਲ ਦੀ ਸ਼੍ਰੇਣੀ ਵਜੋਂ ਮਾਨਤਾ ਦਿੱਤੀ ਹੈ। ਅਮਰੀਕਾ ਦੇ ਸਿੱਖਿਆ ਸਕੱਤਰ ਮਿਗੁਏਲ ਕਾਰਡੋਨਾ ਅਨੁਸਾਰ 2021 ਦੇ ਇਸ ਪੁਰਸਕਾਰ ਪ੍ਰਾਪਤ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੋਣਾ ਚਾਹੀਦਾ ਹੈ।
ਅਮਰੀਕਾ ਦੇ 45 ਵੱਖ -ਵੱਖ ਰਾਜਾਂ ਦੇ ਸਕੂਲਾਂ ਨੂੰ 2021 ਦੇ ਇਨ੍ਹਾਂ ਐਵਾਰਡਾਂ ਦੀ ਸੂਚੀ 'ਚ ਮਾਨਤਾ ਪ੍ਰਾਪਤ ਹੋਈ ਹੈ। ਕੈਲੀਫੋਰਨੀਆ ਸਟੇਟ ਨੇ ਵੀ ਕੁੱਲ 28 ਦੇ ਨਾਲ ਸਭ ਤੋਂ ਵੱਧ ਬਲੂ ਰਿਬਨ ਸਕੂਲਾਂ ਦਾ ਮਾਣ ਪ੍ਰਾਪਤ ਕੀਤਾ ਹੈ। ਟੈਕਸਾਸ ਅਤੇ ਨਿਊਯਾਰਕ ਨੇ ਕ੍ਰਮਵਾਰ 26 ਅਤੇ 19 ਸਕੂਲਾਂ ਲਈ ਇਹ ਐਵਾਰਡ ਪ੍ਰਾਪਤ ਕੀਤਾ ਹੈ। 2021 ਦੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਕੂਲਾਂ (302) ਦੀ ਬਹੁਗਿਣਤੀ 'ਚ ਪਬਲਿਕ ਸਕੂਲ ਹਨ।
ਜੋਅ ਬਾਈਡੇਨ ਨੇ ਜਸਟਿਨ ਟਰੂਡੋ ਨੂੰ ਚੋਣਾਂ ਜਿੱਤਣ ’ਤੇ ਦਿੱਤੀ ਵਧਾਈ
NEXT STORY