ਬਰਲਿਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਇਸ ਵਾਇਰਸ ਦੇ ਪਿਛਲੇ ਸਾਲ ਵਾਂਗ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਅਜਿਹੇ ਵਿਚ ਕਈ ਦੇਸ਼ ਸਾਵਧਾਨੀ ਵਜੋਂ ਜ਼ਰੂਰੀ ਕਦਮ ਚੁੱਕ ਰਹੇ ਹਨ। ਇਸ ਦੇ ਤਹਿਤ ਜਰਮਨੀ ਨੇ 18 ਅਪ੍ਰੈਲ ਤੱਕ ਤਾਲਾਬੰਦੀ ਵਧਾਉਣ ਦਾ ਫ਼ੈਸਲਾ ਲਿਆ ਹੈ। ਇਹੀ ਨਹੀਂ ਜਰਮਨੀ ਵਿਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਈਸਟਰ ਦੀਆਂ ਛੁੱਟੀਆਂ 'ਤੇ ਪੰਜ ਦਿਨ ਘਰ ਵਿਚ ਹੀ ਰਹਿਣ ਅਤੇ ਬਾਹਰ ਨਾ ਨਿਕਲਣ। ਚਾਂਸਲਰ ਐਂਜਲਾ ਮਰਕੇਲ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ।
ਇਸ ਸੰਬੰਧ ਵਿਚ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਮੰਗਲਵਾਰ ਨੂੰ ਸਥਾਨਕ ਨੇਤਾਵਾਂ ਨਾਲ ਗੱਲ ਕੀਤੀ। ਇਸ ਮਗਰੋਂ ਉਹਨਾਂ ਨੇ ਕਿਹਾ ਕਿ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਜਰਮਨੀ ਵਿਚ ਸਖ਼ਤ ਤਾਲਾਬੰਦੀ ਲਗਾਈ ਜਾਵੇਗੀ। ਚਾਂਸਲਰ ਐਂਜਲਾ ਮਰਕੇਲ ਅਤੇ 16 ਹੋਰ ਨੇਤਾਵਾਂ ਨੇ ਬੈਠਕ ਕਰ ਕੇ ਦੇਸ਼ ਵਿਚ ਤਾਲਾਬੰਦੀ ਲਗਾਏ ਜਾਣ 'ਤੇ ਸਹਿਮਤੀ ਦਿੱਤੀ। ਈਸਟਰ ਦੀ ਪ੍ਰਾਰਥਨਾ ਨੂੰ ਆਨਲਾਈਨ ਕੀਤਾ ਜਾਵੇਗਾ। ਸਿਰਫ 3 ਅਪ੍ਰੈਲ ਨੂੰ ਰਾਸ਼ਨ-ਸਬਜ਼ੀ ਵਾਲਿਆਂ ਨੂੰ ਦੁਕਾਨ ਖੋਲ੍ਹਣ ਦੀ ਇਜਾਜ਼ਤ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ 'ਚ ਸਾਹਮਣੇ ਆਇਆ ਬ੍ਰਾਜ਼ੀਲੀ ਕੋਰੋਨਾ ਵਾਇਰਸ ਵੇਰੀਐਂਟ ਦਾ ਪਹਿਲਾ ਕੇਸ
ਨੇਤਾਵਾਂ ਨਾਲ ਕਰੀਬ 12 ਘੰਟੇ ਤੱਕ ਗੱਲਬਾਤ ਦੇ ਬਾਅਦ ਮਰਕੇਲ ਨੇ ਕਿਹਾ,''ਹਾਲਾਤ ਕਾਫੀ ਗੰਭੀਰ ਹਨ। ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਆਈ.ਸੀ.ਯੂ. ਬੈੱਡਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਗੱਲਬਾਤ ਦੌਰਾਨ ਈਸਟਰ ਮੌਕੇ ਸਕੂਲਾਂ ਵਿਚ ਛੁੱਟੀਆਂ ਦੀ ਘੋਸ਼ਣਾ ਕਰਨ ਸੰਬੰਧੀ ਚਰਚਾ ਕੀਤੀ ਗਈ। ਇੱਥੇ ਦੱਸ ਦਈਏ ਕਿ ਯੂਰਪ ਦੀ ਵੱਡੀ ਅਰਥਵਿਵਸਥਾ ਜਰਮਨੀ ਨੇ ਲੋਕਾਂ ਨੂੰ ਪਹਿਲਾਂ ਹੀ ਪਾਬੰਦੀਆਂ ਤੋਂ ਛੋਟ ਦੇਣੀ ਸ਼ੁਰੂ ਕਰ ਦਿੱਤੀ ਸੀ। ਫਰਵਰੀ ਦੇ ਅਖੀਰ ਵਿਚ ਸਕੂਲ ਖੋਲ੍ਹੇ ਗਏ। ਹੈਅਰਡ੍ਰੈਸਰ ਅਤੇ ਹੋਰ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ।ਜਰਮਨੀ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 26 ਲੱਖ ਤੋਂ ਵੱਧ ਹਨ ਅਤੇ ਇੱਥੇ ਹੁਣ ਤੱਕ ਕਰੀਬ 75,000 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਨੋਟ- ਜਰਮਨੀ 'ਚ 18 ਅਪ੍ਰੈਲ ਤੱਕ ਵਧੀ ਤਾਲਾਬੰਦੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਿਆਮੀ ਬੀਚ 'ਤੇ ਵਧੀ ਲੋਕਾਂ ਦੀ ਭੀੜ, ਕਰਨਾ ਪਿਆ ਐਮਰਜੈਂਸੀ ਦਾ ਐਲਾਨ
NEXT STORY