ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਵਾਸ਼ਿੰਗਟਨ ਡੀ.ਸੀ. ਨੇੜੇ ਸ਼ੁੱਕਰਵਾਰ ਰਾਤ ਇਕ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ 6 ਸਾਲਾ ਇਕ ਬੱਚੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਲੋਕ ਜ਼ਖਮੀ ਹੋ ਗਏ। ਗੋਲੀਬਾਰੀ ਦੀ ਇਹ ਘਟਨਾ ਦੱਖਣ-ਪੂਰਬੀ ਵਾਸ਼ਿੰਗਟਨ ਦੇ ਕਾਂਗਰਸ ਹਾਈਟਸ ਕੇਤਰ ਵਿਚ ਪੁਲਸ ਚੌਂਕੀ ਤੋਂ ਕੁਝ ਦੂਰੀ 'ਤੇ ਸ਼ੁੱਕਰਵਾਰ ਰਾਤ 11 ਵਜੇ ਦੇ ਬਾਅਦ ਵਾਪਰੀ।
ਮੈਟਰੋਪਾਲੀਟਨ ਪੁਲਸ ਵਿਭਾਗ ਦੇ ਪ੍ਰਮੁੱਖ ਰੌਬਰਟ ਕੋਰਟ ਨੇ ਦੱਸਿਆ ਕਿ ਘਟਨਾਸਥਲ ਨੇੜੇ ਤਾਇਨਾਤ ਪੁਲਸ ਅਧਿਕਾਰੀ ਪਹਿਲੀ ਗੋਲੀ ਦੀ ਆਵਾਜ਼ ਦੇ ਸਿਰਫ 34 ਸਕਿੰਟ ਬਾਅਦ ਉੱਥੇ ਪਹੁੰਚ ਗਏ ਅਤੇ ਬੱਚੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।ਪੁਲਸ ਨੇ ਬੱਚੀ ਦੀ ਪਛਾਣ ਨਿਯਾ ਕਾਰਟਨੀ ਦੇ ਰੂਪ ਵਿਚ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਮਿਸ਼ੀਗਨ 'ਚ ਜ਼ਹਿਰੀਲੀ ਗੈਸ ਦੇ ਸੰਪਰਕ 'ਚ ਆਉਣ ਨਾਲ 4 ਲੋਕਾਂ ਦੀ ਮੌਤ
ਗੋਲੀਬਾਰੀ ਵਿਚ ਪੰਜ ਲੋਕ ਜ਼ਖਮੀ ਹੋਏ ਹਨ ਜਿਹਨਂ ਵਿਚ ਤਿੰਨ ਪੁਰਸ਼ ਅਤੇ ਦੋ ਬੀਬੀਆਂ ਸ਼ਾਮਲ ਹਨ। ਭਾਵੇਂਕਿ ਉਹਨਾਂ ਦੇ ਜ਼ਖਮ ਜਾਨਲੇਵਾ ਨਹੀਂ ਹਨ। ਪੁਲਸ ਉਸ ਗੱਡੀ ਦੀ ਵੀਡੀਓ ਜਾਰੀ ਕਰਨ ਵਾਲੀ ਹੈ ਜਿਸ ਨਾਲ ਗੋਲੀਬਾਰੀ ਹੋਈ। ਉੱਥੇ ਇਸ ਮਾਮਲੇ ਵਿਚ ਦੋਸ਼ੀ ਵਿਅਕਤੀ ਦੇ ਬਾਰੇ ਵਿਚ ਸੂਚਨਾ ਦੇਣ ਵਾਲੇ ਨੂੰ 60,000 ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕੈਲੀਫੋਰਨੀਆ 'ਚ ਜੰਗਲੀ ਅੱਗ ਹੋਈ ਭਿਆਨਕ, ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਸੈਂਕੜੇ ਲੋਕ (ਤਸਵੀਰਾਂ)
ਨੋਟ- ਅਮਰੀਕਾ ਵਿਚ ਵੱਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਕੁਮੈਂਟ ਕਰ ਦਿਓ ਰਾਏ।
UAE ਨੇ ਭਾਰਤ ਸਮੇਤ ਪਾਕਿ ਤੇ ਬੰਗਲਾਦੇਸ਼ ਲਈ 31 ਜੁਲਾਈ ਤੱਕ ਵਧਾਈ ਪਾਬੰਦੀ ਮਿਆਦ
NEXT STORY