ਸਾਨ ਫਰਾਂਸਿਸਕੋ— ਡੋਨਾਲਡ ਟਰੰਪ ਵਲੋਂ ਰਾਸ਼ਟਰਪਤੀ ਚੋਣ ਜਿੱਤਣ 'ਤੇ ਗੂਗਲ ਦੇ ਕਮਚਾਰੀਆਂ ਤੋਂ ਲੈ ਕੇ ਸੀਨੀਅਰ ਅਧਿਕਾਰੀ ਤੱਕ ਪਰੇਸ਼ਾਨ ਹੋ ਗਏ ਸਨ। ਇਹ ਗੱਲ ਇਕ ਵੀਡੀਓ 'ਚ ਸਾਹਮਣੇ ਆਈ ਹੈ। ਜਿਸ ਨੂੰ ਇਕ ਨਿਊਜ਼ ਵੈੱਬਸਾਈਟ ਨੇ ਲੀਕ ਕੀਤਾ ਹੈ। ਵੀਡੀਓ 'ਚ ਗੂਗਲ ਦੇ ਕੋ-ਫਾਊਂਡਰ ਬ੍ਰਿਨ ਕਹਿੰਦੇ ਦਿਖ ਰਹੇ ਹਨ ਕਿ ਇਕ ਇਮੀਗ੍ਰਾਂਟ ਤੇ ਰਫਿਊਜ਼ੀ ਦੇ ਨਾਲ ਮੈਂ ਇਸ ਚੋਣ ਨੂੰ ਬੇਹੱਦ ਦੁਖਦ ਮੰਨਦਾ ਹਾਂ।
ਗੂਗਲ ਦੇ ਸੀਨੀਅਰ ਅਫਸਰ ਦੀ ਗੱਲਬਾਤ ਦੀ ਵੀਡੀਓ ਬ੍ਰੀਟਬਰਟ ਨਿਊਜ਼ ਨੇ ਜਾਰੀ ਕੀਤੀ। ਰਿਪਬਲਿਕਨਸ ਦਾ ਕਹਿਣਾ ਹੈ ਕਿ ਗੂਗਲ ਟਰੰਪ ਨੂੰ ਘੱਟ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਝ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਵੀ ਸੁਝਾਅ ਦਿੱਤਾ ਹੈ। ਡੋਨਾਲਡ ਟਰੰਪ ਜੂਨੀਅਰ ਨੇ ਟਵੀਟ ਕੀਤਾ ਕਿ ਸਰਚ ਕੀਤੀਆਂ ਜਾ ਰਹੀਆਂ 91 ਫੀਸਦੀ ਚੀਜ਼ਾਂ 'ਤੇ ਉਨ੍ਹਾਂ ਦਾ ਕੰਟਰੋਲ ਰਹਿੰਦਾ ਹੈ। ਉਹ ਹੀ ਤੈਅ ਕਰਦੇ ਹਨ ਲੋਕ ਕੀ ਦੇਖਣ। ਜੇਕਰ ਇਹ ਮੋਨੋਪਾਲੀ ਨਹੀਂ ਤਾਂ ਫਿਰ ਕੀ ਹੈ। ਟਰੰਪ ਦੇ ਕੈਂਪੇਨ ਮੈਨੇਜਰ ਨੇ ਕਿਹਾ ਕਿ ਗੂਗਲ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਇਸ ਵੀਡੀਓ ਨੂੰ ਦੇਸ਼ ਦੇ ਲਈ ਧਮਕੀ ਕਿਉਂ ਨਾ ਮੰਨਿਆ ਜਾਵੇ। ਕੈਂਪੇਨ ਮੈਨੇਜਰ ਨੇ ਟਵੀਟ ਕੀਤਾ ਸੰਸਦ 'ਚ ਸੁਣਵਾਈ ਹੋਵੇ, ਜਾਂਚ ਹੋਵੇ।
ਟਰੰਪ ਦੇ ਸਾਬਕਾ ਸਹਿਯੋਗੀ ਮੈਨਫੋਰਟ ਨੇ ਕਬੂਲਿਆ ਦੋਸ਼, ਜਾਂਚ 'ਚ ਸਹਿਯੋਗ ਲਈ ਤਿਆਰ
NEXT STORY