ਇਟਲੀ (ਕੈਂਥ)- ਟੇਸਟ ਆਫ ਪੰਜਾਬ, ਫਿਓਰੈਂਸੋਲਾ ਵਿਖੇ ਹੋਈ ਭਰਵੀਂ ਭਾਈਚਾਰਕ ਇਕੱਤਰਤਾ "ਸਿੱਖ ਰਾਜਪੂਤ ਸਭਾ,ਇਟਲੀ" ਦੇ ਪੁਨਰਗਠਨ ਦੀ ਗਵਾਹ ਬਣੀ। ਸਭਾ ਵੱਲੋਂ ਇਟਲੀ 'ਚ ਪਿਛਲੇ ਚਾਰ ਸਾਲਾਂ ਤੋਂ ਸਭਿਆਚਾਰਕ ਭਾਈਚਾਰਕ ਸਾਂਝ ਮੇਲੇ ਕਰਵਾਏ ਜਾ ਰਹੇ ਹਨ। ਜੋ ਆਪਣੇ ਪੂਰੇ ਜੋਬਨ 'ਤੇ ਹਨ। ਬੀਤੇ ਦਿਨੀਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਭਾਈਚਾਰਕ ਇਕੱਤਰਤਾ ਕੀਤੀ ਗਈ। ਜਿਸ ਵਿੱਚ ਸਭਾ ਦਾ ਪੁਨਰਗਠਨ ਅਤੇ ਵਿਸਤਾਰ ਕੀਤਾ ਗਿਆ। ਉੱਘੇ ਸਮਾਜ ਸੇਵਕ ਭਾਈ ਗੁਰਮੇਲ ਸਿੰਘ ਭੱਟੀ ਨੂੰ ਪ੍ਰਧਾਨ, ਪਰਮਜੀਤ ਸਿੰਘ ਪੰਮਾ ਨੂੰ ਸਰਪ੍ਰਸਤ, ਜਸਵੰਤ ਸਿੰਘ ਮਾਂਟੂ ਨੂੰ ਵਾਈਸ ਪ੍ਰਧਾਨ, ਗੁਰਮੋਹਣ ਸਿੰਘ ਅਤੇ ਹਰਮੀਕ ਸਿੰਘ ਜਸਵਾਲ ਨੂੰ ਖ਼ਜ਼ਾਨਚੀ ਅਤੇ ਰਜਵਿੰਦਰ ਸਿੰਘ ਨੂੰ ਸਲਾਹਕਾਰ ਚੁਣਿਆਂ ਗਿਆ।
ਇਸ ਮੌਕੇ ਇਟਲੀ ਅਤੇ ਪੰਜਾਬ ਦੇ ਸਿੱਖ ਮਸਲਿਆਂ ਅਤੇ ਬਦਲਦੇ ਰਾਜਨੀਤਕ ਸਮੀਕਰਨਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸਰਪ੍ਰਸਤ ਪਰਮਜੀਤ ਸਿੰਘ ਪੰਮਾ ਵੱਲੋਂ ਪਹੁੰਚੇ ਸਮੂਹ ਪਰਿਵਾਰਾਂ ਜਿਹਨਾਂ ਵਿੱਚ ਔਰਤਾਂ ਅਤੇ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਿਰਕਤ ਕਰਨ ਪਹੁੰਚੇ ਸਨ, ਸਭਨਾਂ ਨੂੰ ਜੀ ਆਇਆਂ ਨੂੰ ਆਖਿਆ। ਭਾਈ ਭੱਟੀ ਵੱਲੋਂ ਭਾਈਚਾਰੇ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਕਿ ਉਹਨਾਂ ਦੀ ਟੀਮ ਭਾਈਚਾਰੇ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦੇ ਹੱਲ ਲਈ ਹਮੇਸ਼ਾ ਤਿਆਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੇਲ੍ਹ 'ਚ ਰਹਿ ਰਹੇ ਕੈਦੀ ਹੁਣ ਪਤਨੀ ਨੂੰ ਰੱਖ ਸਕਣਗੇ ਨਾਲ ! ਨੇਪਾਲ ਸਰਕਾਰ ਦਾ ਵੱਡਾ ਫ਼ੈਸਲਾ
ਸਭਾ ਵੱਲੋਂ ਕਰਵਾਏ ਜਾਂਦੇ ਮੇਲੇ ਵਿੱਚ ਸਮੂਹ ਭਾਈਚਾਰੇ ਨੂੰ ਨਾਲ ਲੈਕੇ ਚੱਲਣ ਦੀ ਗੱਲ ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਬੱਚਿਆਂ ਨੂੰ ਊੜੇ ਅਤੇ ਜੂੜੇ ਨਾਲ ਜੋੜਨ ਲਈ ਅੱਗੇ ਤੋਂ ਹੋਰ ਵੀ ਉਪਰਾਲੇ ਕੀਤੇ ਜਾਣਗੇ ਅਤੇ ਬੱਚਿਆਂ ਦੇ ਪੰਜਾਬੀ ਦੇ ਲਿਖਤੀ ਮੁਕਾਬਲੇ ਵੀ ਕਰਵਾਏ ਜਾਣਗੇ। ਇਸਦੇ ਨਾਲ ਹੀ ਉਹਨਾਂ ਨੇ ਪਹੁੰਚੇ ਸਮੂਹ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖਾਣ ਪੀਣ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਨਵੀਂ ਟੀਮ ਚੁਣੇ ਜਾਣ ਤੇ ਨਵੀਂ ਸ਼ੁਰੂਆਤ ਨਾਲ ਭਾਈਚਾਰੇ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਪ੍ਰੀਤ ਸਿੰਘ,ਬਿੱਟਾ,ਹਰਦੇਵ ਸਿੰਘ,ਰਛਪਾਲ ਸਿੰਘ ਜਸਵਾਲ ਅਤੇ ਨਿਰਵੈਰ ਸਿੰਘ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਹਿਲਾ ਯੂਟਿਊਬਰ ਨਾਲ ਨੌਜਵਾਨ ਦੀ ਸ਼ਰਮਨਾਕ ਜ਼ਿੱਦ, 50 ਲੱਖ ਵਾਰ ਦੇਖੀ ਗਈ ਵਾਇਰਲ ਵੀਡੀਓ
NEXT STORY