ਹੁਨਾਨ— ਫੈਕਟਰੀ ਵਿਚ ਕੰਮ ਕਰਦੇ ਸਮੇਂ ਇਕ ਸ਼ਖਸ ਦਾ ਹੱਥ ਕੱਟ ਕੇ ਬਾਂਹ ਨਾਲੋਂ ਵੱਖ ਹੋ ਗਿਆ। ਹੱਥ ਇੰਨੀ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕਾ ਸੀ ਕਿ ਉਸ ਨੂੰ ਉਸੇ ਸਮੇਂ ਜੋੜਨਾ ਨਾਮੁਮਕਿਨ ਸੀ ।
ਲਿਹਾਜਾ ਡਾਕਟਰਾਂ ਨੇ ਇਕ ਅਜੀਬੋ-ਗਰੀਬ ਆਪਰੇਸ਼ਨ ਕੀਤਾ । ਉਨ੍ਹਾਂ ਨੇ ਕੱਟੇ ਹੋਏ ਹੱਥ ਨੂੰ ਮਰੀਜ਼ ਦੇ ਪੈਰ ਨਾਲ ਸੀਅ ਦਿੱਤਾ । ਡਾਕਟਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਕੱਟੇ ਹੋਏ ਹੱਥ ਨੂੰ ਪੈਰ ਨਾਲ ਸੀਅ ਦੇਣ ਨਾਲ ਲਗਾਤਾਰ ਖੂਨ ਦਾ ਸੰਚਾਰ ਹੁੰਦਾ ਰਹੇਗਾ ਅਤੇ ਹੱਥ ਦੀਆਂ ਕੋਸ਼ੀਕਾਵਾਂ ਜਿੰਦਾ ਰਹਿਣਗੀਆਂ। ਜੇਕਰ ਅਜਿਹਾ ਜਲਦੀ ਤੋਂ ਜਲਦੀ ਨਹੀਂ ਕੀਤਾ ਗਿਆ ਹੁੰਦਾ ਤਾਂ ਹੱਥ ਹੋਰ ਜ਼ਿਆਦਾ ਖਰਾਬ ਹੋ ਜਾਂਦਾ ਅਤੇ ਉਸ ਨੂੰ ਦੁਬਾਰਾ ਬਾਂਹ ਉੱਤੇ ਗਰਾਫ ਕਰਨਾ ਮੁਸ਼ਕਲ ਹੋ ਜਾਂਦਾ ।
ਮਹੀਨੇ ਭਰ ਬਾਅਦ ਡਾਕਟਰਾਂ ਹੱਥ ਨੂੰ ਪੈਰ ਨਾਲੋਂ ਕੱਢ ਕੇ ਬਾਂਹ ਨਾਲ ਜੋੜ ਦਿੱਤਾ ਅਤੇ ਉਸ ਸ਼ਖਸ ਦੀ ਜਿੰਦਗੀ ਪਟਰੀ ਉੱਤੇ ਪਰਤ ਆਈ । ਇਹ ਘਟਨਾ ਚੀਨ ਦੇ ਹੁਨਾਨ ਸੂਬੇ ਵਿਚ ਵਾਪਰੀ। ਜਿਸ ਤਰ੍ਹਾਂ ਡਾਕਟਰਾਂ ਨੇ ਇਸ ਸ਼ਖਸ ਦਾ ਇਲਾਜ ਕੀਤਾ ਉਸ ਨੂੰ ਜਾਨਣ ਤੋਂ ਬਾਅਦ ਇੰਨਾਂ ਤਾਂ ਯਕੀਨ ਹੈ ਕਿ ਹੁਣ ਮੈਡੀਕਲ ਸਾਇੰਸ ਵਿਚ ਕੁਝ ਵੀ ਨਾਮੁਮਕਿਨ ਨਹੀਂ ਰਿਹਾ ।
ਬੀਮਾਰ ਧੀ ਨਾਲ 30 ਘੰਟੇ ਹਵਾਈਅੱਡੇ 'ਤੇ ਬਿਤਾਉਣ ਲਈ ਮਜ਼ਬੂਰ ਹੋਈ ਇਹ ਮਾਂ, ਜਾਣੋ ਵਜ੍ਹਾ
NEXT STORY