ਆਬੂ ਧਾਬੀ— ਅਸੀਂ ਆਪਣੀ ਮੰਜ਼ਲ 'ਤੇ ਪਹੁੰਚਣ ਲਈ ਆਪਣੀ ਸੁਵਿਧਾ ਅਨੁਸਾਰ ਕਾਰ, ਬੱਸ, ਟਰੇਨ ਜਾ ਫਲਾਈਟ ਦਾ ਇਸਤੇਮਾਲ ਕਰਦੇ ਹਾਂ। ਇਸ ਤਰ੍ਹਾਂ ਹੀ ਇਕ ਔਰਤ ਆਬੂ ਧਾਬੀ ਦੇ ਹਵਾਈਅੱਡੇ ਤੋਂ ਯਾਤਰਾ ਲਈ ਫਲਾਈਟ ਵਿਚ ਆਪਣੇ 2 ਬੱਚਿਆਂ ਨਾਲ ਬੈਠੀ ਸੀ ਅਤੇ ਅਚਾਨਕ ਹੀ ਉਸ ਦੀ ਇਕ 5 ਸਾਲ ਦੀ ਧੀ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਉਸ ਨੇ ਉਲਟੀ ਕਰ ਦਿੱਤੀ। ਜਿਸ ਤੋਂ ਬਾਅਦ ਔਰਤ ਨੂੰ ਉਸ ਦੇ ਬੱਚਿਆਂ ਸਮੇਤ ਫਲਾਈਟ ਤੋਂ ਉਤਾਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਭਾਰਤੀ ਮੂਲ ਦੀ ਯੂ. ਐਸ. ਨਾਗਰਿਕ ਔਰਤ ਨੂੰ 2 ਧੀਆਂ ਸਮੇਤ ਫਲਾਈਟ ਤੋਂ ਉਤਾਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਮੀਨ 'ਤੇ ਸੋਂ ਕੇ ਰਾਤ ਬਿਤਾਈ। ਔਰਤ ਦਾ ਨਾਂ ਮੋਹਾਨਾ ਰਾਏ ਦੱਸਿਆ ਜਾ ਰਿਹਾ ਹੈ। 2 ਬੱਚਿਆਂ ਦੀ ਮਾਂ ਮੋਹਾਨਾ ਮੁਤਾਬਕ ਉਸ ਨੇ ਆਬੂ ਧਾਬੀ ਦੇ ਹਵਾਈਅੱਡੇ 'ਤੇ 30 ਘੰਟੇ ਬਿਤਾਏ। ਭਾਰਤੀ ਮੂਲ ਦੀ ਯੂ. ਐਸ. ਨਾਗਰਿਕ ਮੋਹਾਨਾ ਏਅਰਵੇਜ਼ ਦੇ ਅਧਿਕਾਰੀਆਂ ਦੇ ਅਸੰਵੇਦਨਸ਼ੀਲ ਰਵੱਈਏ ਕਾਰਨ ਆਬੂ-ਧਾਬੀ ਦੇ ਹਵਾਈਅੱਡੇ 'ਤੇ ਆਪਣੀਆਂ 2 ਧੀਆਂ ਨਾਲ ਫਸੀ ਹੋਈ ਸੀ।
ਮੋਹਾਨਾ ਮੁਤਾਬਕ ਉਸ ਦੀ 5 ਸਾਲ ਦੀ ਧੀ ਨੂੰ ਅਚਾਨਕ ਹੀ ਤੇਜ਼ ਬੁਖਾਰ ਹੋ ਗਿਆ ਸੀ। ਜਿਸ ਕਾਰਨ ਉਸ ਨੇ ਆਪਣੀ ਸੀਟ 'ਤੇ ਹੀ ਉਲਟੀ ਕਰ ਦਿੱਤੀ। ਮੋਹਾਨਾ ਨੇ ਭਾਰਤ ਆਉਣ ਲਈ ਆਬੂ ਧਾਬੀ ਤੋਂ ਫਲਾਈਟ ਲਈ ਸੀ। ਧੀ ਦੇ ਉਲਟੀ ਕਰਨ ਤੋਂ ਬਾਅਦ ਮੋਹਾਨਾ ਨੂੰ ਉਸ ਦੀਆਂ ਦੋਵਾਂ ਧੀਆਂ ਸਮੇਤ ਫਲਾਈਟ ਤੋਂ ਹੇਠਾਂ ਉਤਾਰ ਦਿੱਤਾ ਗਿਆ। ਉਸ ਤੋਂ ਬਾਅਦ ਨਾ ਤਾਂ ਉਸ ਦੀ ਧੀ ਲਈ ਕੋਈ ਮੈਡੀਕਲ ਸੁਵਿਧਾ ਉਪਲੱਬਧ ਕਰਵਾਈ ਗਈ ਅਤੇ ਨਾ ਹੀ ਉਸ ਨੂੰ ਬੈਠਣ ਲਈ ਕੋਈ ਜਗ੍ਹਾ ਦਿੱਤੀ ਗਈ। ਉਸ ਨੂੰ ਆਪਣੀ ਬੀਮਾਰ ਧੀ ਨੂੰ ਲੈ ਕੇ ਜ਼ਮੀਨ 'ਤੇ ਸੋਣਾ ਪਿਆ। ਇਸ ਦੌਰਾਨ ਉਹ ਉਥੇ 30 ਘੰਟੇ ਤੱਕ ਰਹੀ ਪਰ ਹਵਾਈਅੱਡਾ ਅਥਾਰਟੀ ਨੇ ਉਸ ਦੀ ਇਕ ਨਹੀਂ ਸੁਣੀ।
ਤਾਲੀਬਾਨ ਨੇ ਔਰਤਾਂ ਲਈ ਕੱਢੀ ਮੈਗਜ਼ੀਨ 'ਸੁੰਨਤ-ਏ-ਖਾਉਲਾ', ਜਾਣੋ ਇਸ ਦੇ ਪਿੱਛੇ ਦਾ ਮਕਸਦ
NEXT STORY