ਐਬਟਸਫੋਰਡ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਸਟਫੋਰਡ ਵਿਖੇ ਪੁੱਜੇ। ਜਿੱਥੇ ਉਨ੍ਹਾਂ ਨੇ ਇੰਟਰਨੈਸ਼ਨਲ ਏਅਰ ਸ਼ੋਅ 'ਚ ਹਿੱਸਾ ਲਿਆ ਅਤੇ ਉਥੇ ਮੌਜੂਦ ਏਅਰ ਫੋਰਸ ਅਧਿਕਾਰੀਆਂ ਨੂੰ ਸੰਬੋਧਤ ਕੀਤਾ। ਸੱਜਣ ਨੇ ਏਅਰੋਸਪੇਸ, ਰੱਖਿਆ, ਅਤੇ ਸੁਰੱਖਿਆ ਮੁੱਦਿਆਂ ਨਾਲ ਜੁੜੇ ਮੁੱਦਿਆਂ 'ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਐਬਟਸਫੋਰਡ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਏਅਰ ਸ਼ੋਅ ਦਾ ਰਸਮੀ ਉਦਘਾਟਨ ਕੀਤਾ। ਇਹ ਏਅਰ ਸ਼ੋਅ ਸ਼ੁੱਕਰਵਾਰ ਭਾਵ ਕੱਲ ਹੋਇਆ, ਜਿਸ ਵਿਚ ਸੱਜਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੱਜਣ ਨੇ ਸਥਾਨਕ ਸਮੇਂ ਅਨੁਸਾਰ ਸ਼ਾਮ 4.00 ਵਜੇ ਏਅਰ ਫੋਰਸ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਏਅਰ ਸ਼ੋਅ ਕੈਨੇਡੀਅਨਾਂ ਨੂੰ ਰਾਇਲ ਕੈਨੇਡੀਅਨ ਏਅਰ ਫੋਰਸ ਦੇ ਪ੍ਰਭਾਵਸ਼ਾਲੀ ਹੁਨਰ ਨੂੰ ਦੇਖਣ ਅਤੇ ਉਨ੍ਹਾਂ ਨੂੰ ਇਕ ਖਾਸ ਮੌਕਾ ਪ੍ਰਦਾਨ ਕਰੇਗਾ। ਇਸ ਏਅਰ ਸ਼ੋਅ ਸਮਾਰੋਹ ਦੀਆਂ ਕੁਝ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੇ ਟਵਿੱਟਰ ਪੇਜ਼ 'ਤੇ ਵੀ ਪੋਸਟ ਕੀਤਾ ਹੈ।
ਜਾਣੋ ਕਿਸ ਦੇਸ਼ ਵਿਚ ਨਦੀ ਦੇ ਪਾਣੀ ਨਾਲ ਵਹਿੰਦਾ ਹੈ ਸੋਨਾ (ਤਸਵੀਰਾਂ)
NEXT STORY