ਸਾਨਾ— ਯਮਨ ਦੇ ਹੌਤੀ ਵਿਦਰੋਹੀਆਂ ਨੇ ਸਾਊਦੀ ਅਰਬ ਦੇ ਦੱਖਣੀ ਸ਼ਹਿਰ ਆਭਾ ਸਥਿਤ ਹਵਾਈ ਅੱਡੇ ਅਤੇ ਤਹਿਮਹ ਊਰਜਾ ਪਲਾਂਟ 'ਤੇ ਬੰਬਾਂ ਨਾਲ ਭਰੇ ਡਰੋਨਾਂ ਦੀ ਵਰਤੋਂ ਕਰਦੇ ਹੋਏ ਸੋਮਵਾਰ ਰਾਤ ਨੂੰ ਹਮਲਾ ਕੀਤਾ। ਹੌਤੀ ਵਿਦਰੋਹੀਆਂ ਦੇ ਇਕ ਬੁਲਾਰੇ ਦੇ ਹਵਾਲੇ ਤੋਂ ਅਲ ਮਾਸਿਰਾਹ ਸੈਟੇਲਾਈਟ ਟੈਲੀਵਿਯਨ ਚੈਨਲ ਨੇ ਇਹ ਜਾਣਕਾਰੀ ਦਿੱਤੀ ਹੈ। ਡਰੋਨਾਂ ਨੇ ਹਵਾਈ ਅੱਡਾ ਅਤੇ ਊਰਜਾ ਪਲਾਂਟ 'ਤੇ ਨਿਸ਼ਾਨਾ ਵਿੰਨ੍ਹਿਆ, ਜਿਸ ਕਾਰਨ ਹਵਾਈ ਆਵਾਜਾਈ ਨੂੰ ਅਸਥਾਈ ਰੂਪ 'ਚ ਸਥਿਗਤ ਕਰਨਾ ਪਿਆ। ਓਧਰ, ਸਾਊਦੀ ਅਰਬ ਦੀ ਮੀਡੀਆ ਮੁਤਾਬਕ ਆਭਾ ਹਵਾਈ ਅੱਡੇ 'ਤੇ ਡਰੋਨ ਵਾਂਗ ਦਿਖਾਈ ਦੇਣ ਵਾਲੇ ਵਾਹਨ ਨੂੰ ਢੇਰ ਕਰ ਦਿੱਤਾ ਗਿਆ ਤੇ ਹਵਾਈ ਅੱਡੇ 'ਤੇ ਕੰਮਕਾਜ ਸਾਧਾਰਣ ਰੂਪ ਨਾਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਹੌਤੀ ਵਿਦਰੋਹੀਆਂ ਵਲੋਂ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਟਲੀ : 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਆਰੰਭਤਾ ਹੋਈ
NEXT STORY