ਆਕਲੈਂਡ/ ਕੈਲੀਫੋਰਨੀਆ(ਏਜੰਸੀ)— ਨਿਊਜ਼ੀਲੈਂਡ ਦੇ ਆਕਲੈਂਡ ਤੋਂ ਉਡਾਣ ਭਰਨ ਮਗਰੋਂ ਇਕ ਜਹਾਜ਼ 'ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਯਾਤਰੀ ਗੈਰ-ਕਾਨੂੰਨੀ ਤਰੀਕੇ ਨਾਲ ਪੇਪਰ ਸਪ੍ਰੇਅ ਭਾਵ ਕਾਲੀਆਂ ਮਿਰਚਾਂ ਦੀ ਸਪ੍ਰੇਅ ਦੀ ਬੋਤਲ ਨਾਲ ਲੈ ਕੇ ਜਾ ਰਿਹਾ ਸੀ ਅਤੇ ਸ਼ਾਇਦ ਉਸ ਕੋਲੋਂ ਗਲਤੀ ਨਾਲ ਸਪ੍ਰੇਅ ਹੋ ਗਈ। ਇਸ ਕਾਰਨ ਜਹਾਜ਼ 'ਚ ਬੈਠੇ ਲੋਕਾਂ ਦਾ ਖੰਘ-ਖੰਘ ਕੇ ਬੁਰਾ ਹਾਲ ਹੋ ਗਿਆ। ਜਹਾਜ਼ 'ਚ ਕੁੱਲ 256 ਯਾਤਰੀ ਅਤੇ 10 ਕਰੂ ਮੈਂਬਰ ਸਨ, ਜਿਨ੍ਹਾਂ 'ਚੋਂ 12 ਯਾਤਰੀਆਂ ਅਤੇ 3 ਫਲਾਈਟ ਅਟੈਂਡਟ ਨੂੰ ਤਾਂ ਸਾਹ ਲੈਣ 'ਚ ਵੀ ਪ੍ਰੇਸ਼ਾਨੀ ਹੋਣ ਲੱਗ ਗਈ। ਇਸੇ ਲਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾ ਕੇ ਇਨ੍ਹਾਂ ਲੋਕਾਂ ਨੂੰ ਮੈਡੀਕਲ ਮਦਦ ਦਿੱਤੀ ਗਈ।
ਏਅਰਲਾਈਨ ਵਲੋਂ ਯਾਤਰੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਇਕ ਵਿਅਕਤੀ ਨੇ ਦੱਸਿਆ ਕਿ ਉਹ ਅਚਾਨਕ ਉੱਠਿਆ ਕਿਉਂਕਿ ਉਸ ਨੂੰ ਕਿਸੇ ਦੇ ਲਗਾਤਾਰ ਖੰਘਣ ਦੀ ਆਵਾਜ਼ ਆ ਰਹੀ ਸੀ ਪਰ ਜਦ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਬਹੁਤ ਸਾਰੇ ਲੋਕ ਖੰਘ ਰਹੇ ਸਨ ਅਤੇ ਉਨ੍ਹਾਂ ਦੀ ਹਾਲਤ ਖਰਾਬ ਹੋ ਰਹੀ ਸੀ। ਇਸ ਤੋਂ ਬਾਅਦ ਮੈਂ ਵੀ ਖੰਘਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਆਪਣੇ ਚਿਹਰੇ ਢੱਕ ਲਏ ਪਰ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਕਰੂ ਮੈਂਬਰਾਂ ਨੇ ਲੋਕਾਂ ਨੂੰ ਉਸ ਪਾਸੇ ਜਾਣ ਦੀ ਸਲਾਹ ਦਿੱਤੀ ਜਿੱਥੇ ਮਿਰਚਾਂ ਦੀ ਸਪ੍ਰੇਅ ਨਹੀਂ ਪੁੱਜੀ ਸੀ। ਲੋਕ ਲਗਭਗ ਇਕ ਘੰਟੇ ਤਕ ਖੜ੍ਹੇ ਹੋ ਕੇ ਸਫਰ ਕਰਦੇ ਰਹੇ। ਜਹਾਜ਼ ਦੇ ਲੈਂਡ ਕਰਨ ਤੋਂ ਪਹਿਲਾਂ ਮੈਡੀਕਲ ਸਟਾਫ ਏਅਰਪੋਰਟ 'ਤੇ ਪੁੱਜ ਗਿਆ ਸੀ ਅਤੇ ਉਨ੍ਹਾਂ ਨੇ ਲੋਕਾਂ ਦਾ ਇਲਾਜ ਕੀਤਾ। ਬਹੁਤ ਸਾਰੇ ਲੋਕਾਂ ਨੂੰ ਅੱਖਾਂ 'ਚ ਜਲਣ ਹੋਣ ਦੀ ਸ਼ਿਕਾਇਤ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਯਾਤਰੀ ਗੈਰ-ਕਾਨੂੰਨੀ ਤਰੀਕੇ ਨਾਲ ਇਸ ਸਪ੍ਰੇਅ ਨੂੰ ਕਿਉਂ ਲੈ ਕੇ ਗਿਆ। ਪੁਲਸ ਨੇ ਕਿਹਾ ਕਿ ਇਸ ਵਿਅਕਤੀ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਨਵੰਬਰ 'ਚ ਕਰਨਗੇ ਇਨ੍ਹਾਂ ਦੋ ਦੇਸ਼ਾਂ ਦੀ ਯਾਤਰਾ
NEXT STORY