ਨੈਸ਼ਨਲ ਡੈਸਕ : ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿੱਚ ਗੰਡਕ ਨਦੀ ਦੇ ਹੜ੍ਹ ਦੇ ਪਾਣੀ ਵਿੱਚ ਇੱਕ ਅਜਿਹਾ ਅਨੋਖਾ ਕੱਛੂਕੁੰਮਾ ਦਿਖਾਈ ਦਿੱਤਾ, ਜਿਸ ਨੂੰ ਦੇਖ ਹੋਸ਼ ਉੱਡ ਜਾਣਗੇ। ਹੜ੍ਹ ਦੇ ਪਾਣੀ ਵਿਚ ਦਿਖਾਈ ਦੇਣ ਵਾਲੇ ਅਨੋਖੇ ਕੱਛੂਕੁੰਮਾ ਦੀ ਪਿੱਠ (ਖੋਲ) 'ਤੇ ਪੀਲੇ ਰੰਗ ਦੇ ਕੁਦਰਤੀ ਨਿਸ਼ਾਨ ਬਣੇ ਹੋਏ ਹਨ, ਜਿਸ 'ਤੇ ਅੰਗਰੇਜ਼ੀ ਅੱਖਰਾਂ ਵਿਚ A, B, C ਅਤੇ D ਵਰਗੇ ਅੱਖਰ ਲਿੱਖੇ ਹੋਏ ਦਿਖਾਈ ਦਿੱਤੇ। ਇਹ ਕੱਛੂਕੁੰਮਾ ਸਿੰਘੋਰਵਾ ਪਿੰਡ (ਜਾਦੋਪੁਰ ਪੁਲਸ ਸਟੇਸ਼ਨ ਖੇਤਰ) ਵਿੱਚ ਮਿਲਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਡੋਸੇ 'ਚੋਂ ਨਿਕਲਿਆ ਮਰਿਆ ਚੂਹਾ! ਗਾਹਕ ਨੂੰ ਆਈਆਂ ਉਲਟੀਆਂ, ਮੁੰਬਈ ਦਾ ਮਸ਼ਹੂਰ ਹੋਟਲ FDA ਵਲੋਂ ਸੀਲ
ਸੂਤਰਾਂ ਮੁਤਾਬਕ ਕਈ ਮਾਹਿਰਾਂ ਦੇ ਅਨੁਸਾਰ, ਇਹ Indian Flapshell Turtle (ਵਿਗਿਆਨਕ ਨਾਮ: Lissemys punctata, ਜਿਸਨੂੰ ਸਥਾਨਕ ਤੌਰ 'ਤੇ 'ਸੁੰਦਰੀ ਕੱਛੂਕੁੰਮਾ' ਵੀ ਕਹਿੰਦੇ ਹਨ) ਹੋਣ ਦੀ ਸੰਭਾਵਨਾ ਹੈ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਅਨੋਖੇ ਕੱਛੂਕੁੰਮਾ ਦੇ ਉਪਰਲੇ ਸਖ਼ਤ ਖੋਲ 'ਤੇ ਬਣੇ ਪੀਲੇ ਧੱਬੇ ਅਤੇ ਆਕਾਰ ਪੂਰੀ ਤਰ੍ਹਾਂ ਕੁਦਰਤੀ ਹਨ, ਜੋ ਅੱਖਰਾਂ ਵਾਂਗ ਦਿਖਾਈ ਦਿੰਦੇ ਹਨ। ਕੱਛੂਕੁੰਮੇ ਦੀ ਪਿੱਠ 'ਤੇ ਬਣੇ ਇਨ੍ਹਾਂ ਵਿਲੱਖਣ ਨਮੂਨਿਆਂ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਕੱਛੂਕੁੰਮਾ ਦੀ ਪਿੱਠ 'ਤੇ ਬਣੇ ਦਿਖਾਈ ਦੇਣ ਵਾਲੇ ਨਿਸ਼ਾਨ ਕਿਸੇ ਮਨੁੱਖ ਦੁਆਰਾ ਨਹੀਂ ਬਣਾਏ ਗਏ, ਸਗੋਂ ਇਹ ਕੁਦਰਤੀ ਤੌਰ 'ਤੇ ਬਣੇ ਹੋਏ ਹਨ। ਹੜ੍ਹ ਦੇ ਪਾਣੀ ਵਿਚ ਦਿਖਾਈ ਦੇਣ ਵਾਲੇ ਇਸ ਕੱਛੂਕੁੰਮਾ ਦੀ ਪਿੱਠ ਹੀ ਨਹੀਂ, ਸਗੋਂ ਇਸ ਦੇ ਸਰੀਰ ਦੀ ਬਣਤਰ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ।
ਇਹ ਵੀ ਪੜ੍ਹੋ : ਹੜ੍ਹ 'ਚ ਰੁੜ੍ਹ ਕੇ ਆ ਗਈਆਂ ਸ਼ਰਾਬ ਦੀਆਂ ਬੋਤਲਾਂ ! ਚੁੱਕ-ਚੁੱਕ ਲੈ ਗਏ ਲੋਕ, ਛੱਤੀਸਗੜ੍ਹ ਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੁਜਰਾਤ ਹਾਈਵੇਅ 'ਤੇ ਭਿਆਨਕ ਹਾਦਸਾ: ਬੱਸ-ਟਰੱਕ ਦੀ ਟੱਕਰ, 5 ਲੋਕਾਂ ਦੀ ਮੌਤ
NEXT STORY