ਊਗਾਡੋਓਗੋਓ-ਬੁਰਕੀਨਾ ਫਾਸੋ ਦੀ ਰਾਜਧਾਨੀ ਊਗਾਡੋਓਗੋਓ 'ਚ ਇਕ ਫੌਜੀ ਅੱਡੇ 'ਤੇ ਐਤਵਾਰ ਤੜਕੇ ਜ਼ਬਰਦਸਤ ਗੋਲੀਬਾਰੀ ਹੋਈ। ਇਸ ਤੋਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੇਸ਼ 'ਚ ਇਸਲਾਮੀ ਕੱਟੜਪੰਥ ਨਾਲ ਸਰਕਾਰ ਦੇ ਨਜਿੱਠਣ ਦੇ ਤੌਰ-ਤਰੀਕਿਆਂ ਨੂੰ ਲੈ ਕੇ ਹਫ਼ਤਿਆਂ ਤੋਂ ਵਧਦੇ ਅਸੰਤੋਸ਼ ਤੋਂ ਬਾਅਦ ਤਖ਼ਤਾਪਲਟ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਮਰੂਨ ਦੀ ਰਾਜਧਾਨੀ 'ਚ ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 16 ਲੋਕਾਂ ਦੀ ਹੋਈ ਮੌਤ
ਸਰਕਾਰ ਨੇ ਇਕ ਬਿਆਨ 'ਚ ਫੌਜ ਦੇ ਬੈਰਕ 'ਚ ਗੋਲੀਬਾਰੀ ਹੋਣ ਦੀ ਗੱਲ ਸਵੀਕਾਰ ਕੀਤੀ ਹੈ ਪਰ ਦੇਸ਼ 'ਤੇ ਫੌਜ ਦੇ ਕਬਜ਼ਾ ਕਰ ਲੈਣ ਤੋਂ ਇਨਕਾਰ ਕੀਤਾ ਹੈ। ਰੱਖਿਆ ਮੰਤਰੀ ਐਮੀ ਬਰਥੇਲੇਮੀ ਸਿਮਪੋਰ ਮੁਤਾਬਕ, ਰਾਸ਼ਟਰਪਤੀ ਰੋਚ ਮਾਰਕ ਕ੍ਰਿਸ਼ੀਅਚਨ ਕਾਬੋਰ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ। ਖ਼ਬਰ 'ਚ ਕਿਹਾ ਗਿਆ ਹੈ ਕਿ ਫੌਜ ਦੇ ਉੱਚ ਅਧਿਕਾਰੀ ਬੈਠਕ 'ਚ ਸ਼ਾਂਤੀ ਬਹਾਲ ਕਰਨ 'ਤੇ ਕੰਮ ਕਰ ਰਹੇ ਹਨ। ਕੁਝ ਸੂਚਨਾ ਦੇ ਉਲਟ, ਗਣਰਾਜ ਦੀ ਕਿਸੇ ਵੀ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਓਮੀਕ੍ਰੋਨ, ਕੁਝ ਦਿਨ ਰਹਿਣਗੇ ICU 'ਚ
ਲਾਮੀਜਾਨਾ ਸਾਂਗੌਲੇ ਫੌਜੀ ਬੈਰਕ, ਐਤਵਾਰ ਤੜਕੇ ਫੌਜੀਆਂ ਦੇ ਵਿਦਰੋਹ ਕਰਨ ਦੇ ਬਾਵਜੂਦ ਕੰਟਰੋਲ 'ਚ ਹਨ। ਗੁੱਸੇ 'ਚ ਆਏ ਫੌਜੀਆਂ ਨੇ ਹਵਾ 'ਚ ਗੋਲੀਬਾਰੀ ਕੀਤੀ, ਜੋ ਰਾਸ਼ਟਰਪਤੀ ਵਿਰੁੱਧ ਉਨ੍ਹਾਂ ਦੇ ਰੋਸ ਨੂੰ ਪ੍ਰਦਰਸ਼ਿਤ ਕਰ ਰਹੀ ਸੀ। ਫੌਜੀਆਂ ਵੱਲੋਂ ਇਕ ਵਿਅਕਤੀ ਦੇ ਫੋਨ 'ਤੇ ਐਸੋਸੀਏਟੇਡ ਪ੍ਰੈੱਸ ਨੇ ਕਿਹਾ ਕਿ ਉਹ ਇਸਲਾਮੀ ਅੱਤਵਾਦੀਆਂ ਵਿਰੁੱਧ ਵਧਦੀ ਲੜਾਈ ਦਰਮਿਆਨ ਬੁਰਕੀਨੋ ਫਾਸੋ ਦੀ ਫੌਜ ਲਈ ਕੰਮਕਾਜ ਦੀ ਬਿਹਤਰ ਸਥਿਤੀਆਂ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਅੱਤਵਾਦੀ ਪੰਜਵੜ ਦੇ ਪੁੱਤਰ ਦਾ ਜਰਮਨੀ ਦੇ ਇਕ ਗੁਰਦੁਆਰੇ 'ਚ ਹੋਇਆ ਵਿਆਹ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਮਰੂਨ ਦੀ ਰਾਜਧਾਨੀ 'ਚ ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 17 ਲੋਕਾਂ ਦੀ ਹੋਈ ਮੌਤ
NEXT STORY