ਲਾਂਸ ਏਜੰਲਸ — ਕੈਲੀਫੋਰਨੀਆ ਦੇ ਗਵਰਨਰ ਜੇਰੀ ਬ੍ਰਾਓਨ ਨੇ ਰਾਜ 'ਚ ਗੰਭੀਰ ਰੂਪ ਨਾਲ 'ਹੈਪੇਟਾਈਟਸ ਏ' ਬੀਮਾਰੀ ਫੈਲਣ ਕਾਰਨ ਐਮਰਜੰਸੀ ਦਾ ਐਲਾਨ ਕਰ ਦਿੱਤਾ। ਪੱਛਮੀ ਅਮਰੀਕੀ ਰਾਜ 'ਚ ਗੰਭੀਰ ਹੈਪੇਟਾਈਟਸ ਏ ਕਾਰਨ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਅਖਬਾਰ ਏਜੰਸੀ ਦੀ ਰਿਪੋਰਟ ਮੁਤਾਬਕ ਰਾਜ 'ਚ ਸ਼ੁੱਕਰਵਾਰ ਨੂੰ ਐਮਰਜੰਸੀ ਦੇ ਐਲਾਨ ਨਾਲ ਮੌਜੂਦਾ ਜ਼ਰੂਰਤਾਂ ਮੁਤਾਬਕ ਹੈਪੇਟਾਈਟਸ ਏ ਦੇ ਟੀਕਿਆਂ ਦੀ ਸਪਲਾਈ ਕੀਤੀ ਜਾ ਸਕੇਗੀ, ਜਿਸ ਨਾਲ ਇਸ ਬੀਮਾਰੀ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ।
ਇਸ ਐਲਾਨ ਨਾਲ ਕੈਲੀਫੋਰਨੀਆ ਡਿਪਾਰਟਮੈਂਟ ਪਬਲਿਕ ਹੈਲਥ (ਸੀ. ਡੀ. ਪੀ. ਐੱਚ.) ਨੂੰ ਸਿੱਧੇ ਤੌਰ 'ਤੇ ਨਿਰਮਾਤਾਵਾਂ ਤੋਂ ਹੋਰ ਟੀਕਿਆਂ ਦੀ ਖਰੀਦ ਕਰਨ ਅਤੇ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਲਈ ਟੀਕਿਆਂ ਦੀ ਵੰਡ ਕਰਨ 'ਚ ਮਦਦ ਮਿਲੇਗੀ।
ਸੀ. ਡੀ. ਪੀ. ਐੱਚ. ਦੇ ਡਾਇਰੈਕਟਰ ਅਤੇ ਰਾਜ ਦੇ ਸਿਹਤ ਅਧਿਕਾਰੀ ਕਰੇਨ ਸਮਿਥ ਨੇ ਇਕ ਬਿਆਨ 'ਚ ਕਿਹਾ, ''ਇਸ ਬੀਮਾਰੀ ਦੇ ਦੌਰਾਨ ਲੋਕਾਂ ਨੂੰ 'ਹੈਪੇਟਾਈਟਸ ਏ ਦਾ ਟੀਕਾ ਦੇਣਾ ਉਨ੍ਹਾਂ ਨੂੰ ਮਦਦ ਕਰੇਗਾ, ਜਿਸ ਨਾਲ ਹੈਪੇਟਾਈਟਸ ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ।'' ਸਮਿਥ ਨੇ ਕਿਹਾ, ''ਸਥਾਨਕ ਸਿਹਤ ਵਿਭਾਗ ਸਮਕਰਣ ਲੋਕਾਂ ਤੱਕ ਟੀਕੇ ਪਹੁੰਚਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ। ਇਨ੍ਹਾਂ 'ਚ ਕੈਲੀਫੋਰਨੀਆ ਦੇ ਬੇਘਰ ਲੋਕ ਵੀ ਸ਼ਾਮਲ ਹਨ।''
ਉਨ੍ਹਾਂ ਨੇ ਕਿਹਾ, ''ਆਦੇਸ਼ ਤੋਂ ਬਾਅਦ ਸੰਗਠਨ ਟੀਕਿਆਂ ਦੀ ਵੰਡ ਕਰਨਾ ਜਾਰੀ ਰੱਖ ਸਕਦੇ ਹਨ।'' ਦੇਸ਼ 'ਚ ਕੈਲੀਫੋਰਨੀਆ ਹਲੇਂ ਤੱਕ ਦਾ ਸਭ ਤੋਂ ਵੱਡੀ ਹੈਪੇਟਾਈਟਸ ਦਾ ਬੀਮਾਰੀ ਨਾਲ ਨਜਿੱਠ ਰਿਹਾ ਹੈ। ਇਹ 2016 'ਚ ਦੱਖਣੀ ਕੈਲੀਫੋਰਨੀਆ ਸ਼ਹਿਰ ਸਾਨ ਡਿਆਗੋ 'ਚ ਬੇਘਰ ਭਾਈਚਾਰੇ ਦੇ ਲੋਕਾਂ 'ਚ ਸ਼ੁਰੂ ਹੋਇਆ ਅਤੇ ਰਾਜ ਦੇ ਹੋਰਨਾਂ ਲੋਕਾਂ 'ਚ ਫੈਲ ਗਿਆ।
ਟਰੰਪ ਦੀਆਂ ਧਮਕੀਆਂ ਤੋਂ ਡਰਣ ਵਾਲਾ ਨਹੀਂ ਇਰਾਨ
NEXT STORY