ਓਨਟਾਰੀਓ— ਇਥੇ ਦੇ ਓਸ਼ਾਵਾ ਇਲਾਕੇ 'ਚ ਸੋਮਵਾਰ ਸੇਵਰੇ ਕਰੀਬ 8:15 ਵਜੇ ਇਕ ਘਰ 'ਚ ਅੱਗ ਲੱਗਣ ਦੀ ਖਬਰ ਮਿਲੀ। ਇਹ ਅੱਗ ਇੰਨੀ ਭਿਆਨਕ ਸੀ ਕਿ ਘਰ 'ਚ ਮੌਜੂਦ ਪਰਿਵਾਰਕ ਮੈਂਬਰ ਇਸ ਦੀ ਲਪੇਟ 'ਚ ਆ ਗਏ ਤੇ 2 ਬੱਚਿਆਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਉਥੇ ਮੌਜੂਦ ਇਕ ਔਰਤ ਨੇ ਪੁਲਸ ਨੂੰ ਦਿੱਤੀ, ਜਦੋਂ ਉਹ ਆਪਣੇ ਬੱਚਿਆਂ ਲਈ ਸਕੂਲ ਬੱਸ ਦੀ ਉਡੀਕ ਕਰ ਰਹੀ ਸੀ। ਉਸ ਨੂੰ ਪਹਿਲਾਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਪਰ ਉਸ ਨੂੰ ਲੱਗਾ ਕਿ ਸ਼ਾਇਦ ਕਿਸੇ ਗੱਡੀ ਦੀ ਆਵਾਜ਼ ਹੈ, ਬਾਅਦ 'ਚ ਉਸ ਨੂੰ ਇਕ ਲੜਕੀ ਦੀ ਚੀਖ ਸੁਣਾਈ ਦਿੱਤੀ ਜੋ ਕਿ 'ਅੱਗ-ਅੱਗ' ਚੀਖ ਰਹੀ ਸੀ। ਉਸ ਨੇ ਜਾ ਕੇ ਦੇਖਿਆ ਕਿ ਇਕ ਘਰ ਦੀ ਖਿੜਕੀ 'ਚੋਂ ਕਾਫੀ ਧੂੰਆ ਨਿਕਲ ਰਿਹਾ ਸੀ। ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਓਸ਼ਾਵਾ ਦੇ ਫਾਇਰ ਬ੍ਰਿਗੇਡ ਦੇ ਚੀਫ ਡੈਰਿਕ ਕਲਰਕ ਨੇ ਦੱਸਿਆ ਕਿ ਇਸ ਅੱਗ ਕਾਰਨ ਸਾਰੇ ਘਰ 'ਚ ਧੂੰਆ ਫੈਲ ਗਿਆ ਸੀ ਜਿਸ ਕਰਕੇ ਸਾਨੂੰ ਖਿੜਕੀਆਂ ਤੋੜਨੀਆਂ ਪਈਆਂ। ਉਨ੍ਹਾਂ ਕਿਹਾ ਕਿ ਘਰ 'ਚੋਂ 2 ਬੱਚਿਆਂ ਸਣੇ 4 ਲੋਕਾਂ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਦੱਸਿਆ ਕਿ ਘਰ 'ਚ 2 ਬੱਚੇ ਇਕ ਪੁਰਸ਼ ਤੇ ਇਕ ਗਰਭਵਤੀ ਔਰਤ ਰਹਿੰਦੀ ਸੀ। ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਘਰ 'ਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ ਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਸ ਹਫਤੇ ਪ੍ਰਧਾਨ ਮੰਤਰੀ ਟਰੂਡੋ ਕਰਨਗੇ ਸਕੂਲਾਂ ਅਤੇ ਯੂਨੀਵਰਸਿਟੀਆਂ ਦਾ ਦੌਰਾ
NEXT STORY