ਲੰਡਨ— ਉੱਤਰੀ ਇੰਗਲੈਂਡ ਦੇ ਮੈਨਚੇਸਟਰ ਕੋਲ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਜ਼ ਜੁੱਟੇ ਹੋਏ ਹਨ। ਇੱਥੇ ਤਕਰੀਬਨ ਦਰਜਨਾਂ ਘਰਾਂ ਨੂੰ ਖਾਲੀ ਕਰਵਾਇਆ ਗਿਆ। ਪੁਲਸ ਨੇ ਅੱਗ ਲੱਗਣ ਦੀ ਘੋਸ਼ਣਾ ਕੀਤੀ ਸੀ, ਜੋ ਹੁਣ ਵੀ ਸ਼ਹਿਰ ਦੇ ਪੂਰਬ ਵਿਚ ਮੂਰਲੈਂਡ 'ਚ ਫੈਲ ਰਹੀ ਹੈ। ਪੁਲਸ ਮੁਤਾਬਕ ਬੀਤੇ ਤਿੰਨ ਦਿਨਾਂ ਤੋਂ ਗਰਮ ਤਾਪਮਾਨ ਅਤੇ ਹਵਾਵਾਂ ਕਾਰਨ ਜੰਗਲਾਂ 'ਚ ਅੱਗ ਫੈਲ ਗਈ। ਅੱਗ ਲੱਗਣ ਕਾਰਨ ਬੁੱਧਵਾਰ ਨੂੰ ਸਥਾਨਕ ਸਕੂਲਾਂ ਨੂੰ ਬੰਦ ਕੀਤਾ ਗਿਆ ਅਤੇ ਸਥਾਨਕ ਲੋਕਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਘਰਾਂ 'ਚ ਰਹਿਣ ਅਤੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਨੂੰ ਬੰਦ ਰੱਖਣ।
ਪੁਲਸ ਨੇ ਕਿਹਾ ਕਿ ਲੋੜ ਪੈਣ 'ਤੇ ਫੌਜ ਦੀ ਮਦਦ ਲਈ ਜਾਵੇਗੀ ਅਤੇ ਉਨ੍ਹਾਂ ਨੂੰ ਰਾਹਤ ਕੰਮਾਂ ਲਈ ਤਿਆਰ ਰੱਖਿਆ ਗਿਆ ਹੈ। 'ਗ੍ਰੇਟਰ ਮੈਨਚੇਸਟਰ ਫਾਇਰ ਐਂਡ ਰੈਸਕਿਊ ਸਰਵਿਸ' ਦੇ ਮੁੱਖ ਸਹਾਇਕ ਫਾਇਰ ਬ੍ਰਿਗੇਡ ਅਧਿਕਾਰੀ ਲਿਯੋਨ ਪਾਰਕਸ ਮੁਤਾਬਕ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਅਤੇ 50 ਕਰਮਚਾਰੀ ਅੱਗ ਬੁਝਾਉਣ ਦੇ ਕੰਮ ਵਿਚ ਜੁੱਟੇ ਹਨ। ਉਨ੍ਹਾਂ ਨੇ ਕਿਹਾ, ''ਫਾਇਰ ਫਾਈਟਰਜ਼ ਸਹਿਯੋਗੀ ਏਜੰਸੀਆਂ ਨਾਲ ਗਰਮੀ ਅਤੇ ਧੂੰਏ ਨਾਲ ਭਰੇ ਮੁਸ਼ਕਲ ਹਲਾਤਾਂ ਵਿਚ ਕੰਮ ਕਰ ਰਹੇ ਹਨ।''
ਪਾਕਿ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਦਿੱਤਾ ਅਸਤੀਫਾ
NEXT STORY