ਚੰਡੀਗੜ੍ਹ (ਅਧੀਰ ਰੋਹਾਲ) : ਬੁੱਧਵਾਰ ਰਾਤ ਤੋਂ ਸ਼ਹਿਰ 'ਚ ਪੈ ਰਿਹਾ ਕਦੇ ਭਾਰੀ ਅਤੇ ਕਦੇ ਹਲਕੇ ਮੀਂਹ ਨੇ ਗਰਮੀ ਅਤੇ ਹੁੰਮਸ ਤੋਂ ਰਾਹਤ ਦਿਵਾਈ। ਇਸ ਮੀਂਹ ਤੋਂ ਬਾਅਦ ਸੁਖਨਾ 'ਚ ਪਾਣੀ ਦਾ ਪੱਧਰ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਹੇਠਾਂ ਹੈ। ਇੰਜੀਨੀਅਰਿੰਗ ਵਿਭਾਗ ਸੁਖਨਾ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਕਿਉਂਕਿ ਸੁਖਨਾ ਦੇ ਕੈਚਮੈਂਟ ਏਰੀਆ 'ਚ ਭਾਰੀ ਮੀਂਹ ਦਾ ਪਾਣੀ ਅਤੇ ਗਾਦ ਆਉਣ ਦੀ ਸੰਭਾਵਨਾ ਕਾਰਨ ਪਾਣੀ ਦਾ ਪੱਧਰ ਕਿਸੇ ਵੀ ਸਮੇਂ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ! ਘੱਗਰ 'ਚ ਵਧਿਆ ਪਾਣੀ ਦਾ ਲੈਵਲ, ਇੱਧਰ ਨਾ ਆਉਣ ਲਈ ADVISORY ਜਾਰੀ
ਸ਼ੁੱਕਰਵਾਰ ਤੋਂ ਮਾਨਸੂਨ ਦੇ ਥੋੜ੍ਹੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ, ਪਰ ਫਿਰ ਵੀ ਜੇਕਰ ਕੈਚਮੈਂਟ ਖੇਤਰ ਵਿਚ ਅਚਾਨਕ ਮੀਂਹ ਪੈਣ ਤੋਂ ਬਾਅਦ ਸੁਖਨਾ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਜਾਂਦਾ ਹੈ ਤਾਂ ਗੇਟ ਖੋਲ੍ਹਣੇ ਪੈਣਗੇ। ਬੁੱਧਵਾਰ ਰਾਤ ਨੂੰ ਕਈ ਦਿਨਾਂ ਬਾਅਦ ਸ਼ੁਰੂ ਹੋਏ ਮੀਂਹ ਵਿਚ ਪੂਰਾ ਸ਼ਹਿਰ ਭਿੱਜ ਗਿਆ।
ਇਹ ਵੀ ਪੜ੍ਹੋ : ਪੰਜਾਬ ਦੀਆਂ ਮਹਿਲਾ ਸਰਪੰਚਾਂ ਲਈ ਵੱਡਾ ਐਲਾਨ, CM ਮਾਨ ਨੇ ਦਿੱਤੀ ਖ਼ੁਸ਼ਖ਼ਬਰੀ (ਵੀਡੀਓ)
ਬੁੱਧਵਾਰ ਰਾਤ ਤੋਂ ਸਵੇਰੇ 8.30 ਵਜੇ ਤੱਕ ਸ਼ਹਿਰ ਵਿਚ 9.7 ਮਿਲੀਮੀਟਰ ਅਤੇ ਵੀਰਵਾਰ ਸ਼ਾਮ ਤੱਕ 6.8 ਮਿਲੀਮੀਟਰ ਮੀਂਹ ਪਿਆ। ਹਾਲਾਂਕਿ ਰਾਤ ਨੂੰ ਹਵਾਈ ਅੱਡੇ ’ਤੇ 28.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ, ਲਿਆ ਗਿਆ ਅਹਿਮ ਫ਼ੈਸਲਾ
NEXT STORY