ਇੰਟਰਨੈਸ਼ਨਲ ਡੈਸਕ — ਭਾਰਤ ਵਿੱਚ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਟੈਸਲਾ (Tesla) ਅਤੇ ਸਪੇਸਐਕਸ (SpaceX) ਦੇ ਸੀ.ਈ.ਓ. ਐਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਨਵੀਂ ਪੋਸਟ ਰਾਹੀਂ ਤਿੱਖਾ ਹਮਲਾ ਬੋਲਿਆ ਹੈ। ਮਸਕ ਨੇ ਉਦਯੋਗਪਤੀ ਮੁਕੇਸ਼ ਅੰਬਾਨੀ 'ਤੇ ਤੰਜ਼ ਕਸਦਿਆਂ ਉਨ੍ਹਾਂ ਨੂੰ ਭਾਰਤ ਦਾ 'ਅਸਲੀ ਬੌਸ' ਕਰਾਰ ਦਿੱਤਾ ਹੈ।
ਐਲਨ ਮਸਕ ਨੇ ਸੋਸ਼ਲ ਮੀਡੀਆ 'ਤੇ ਤੰਜ਼ ਭਰੇ ਲਹਿਜੇ ਵਿੱਚ ਲਿਖਿਆ, "ਮਾਣਯੋਗ ਪ੍ਰਧਾਨ ਮੰਤਰੀ ਅੰਬਾਨੀ, ਕਿਰਪਾ ਕਰਕੇ ਮੇਰੀ ਨਿਮਰ ਮੁਆਫ਼ੀ ਪ੍ਰਵਾਨ ਕਰੋ ਕਿ ਮੈਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਤੁਸੀਂ ਭਾਰਤ ਦੇ ਅਸਲੀ ਬੌਸ ਹੋ"। ਮਸਕ ਨੇ ਅੱਗੇ ਸਵਾਲ ਕਰਦਿਆਂ ਲਿਖਿਆ ਕਿ ਸੁਭਾਵਿਕ ਹੈ ਕਿ ਅੰਬਾਨੀ ਭਾਰਤ ਦੇ ਲੋਕਾਂ ਦਾ ਆਪਣਾ ਏਕਾਧਿਕਾਰਵਾਦੀ ਸ਼ੋਸ਼ਣ ਬਣਾਏ ਰੱਖਣਾ ਪਸੰਦ ਕਰਨਗੇ, ਪਰ ਫਿਰ ਵੀ ਕੀ ਉਹ ਸਟਾਰਲਿੰਕ ਨੂੰ ਮੁਕਾਬਲਾ ਕਰਨ ਦੀ ਇਜਾਜ਼ਤ ਦੇਣ 'ਤੇ ਵਿਚਾਰ ਕਰਨਗੇ।
ਸਟਾਰਲਿੰਕ ਦੀਆਂ ਸੇਵਾਵਾਂ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਐਲਨ ਮਸਕ ਨੇ ਕਿਹਾ ਕਿ ਦੁਨੀਆ ਦੇ ਹੋਰਨਾਂ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਕਈ ਅਜਿਹੇ ਇਲਾਕੇ ਹਨ ਜਿੱਥੇ ਇੰਟਰਨੈੱਟ ਦੀ ਪਹੁੰਚ ਨਹੀਂ ਹੈ। ਇੰਟਰਨੈੱਟ ਦੀ ਘਾਟ ਕਾਰਨ ਉੱਥੋਂ ਦੇ ਬੱਚੇ ਸਿੱਖਿਆ ਦੇ ਚੰਗੇ ਅਵਸਰਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਛੋਟੇ ਕਾਰੋਬਾਰੀਆਂ ਨੂੰ ਆਪਣੇ ਉਤਪਾਦਾਂ ਨੂੰ ਗਲੋਬਲ ਮਾਰਕੀਟ (ਵਿਸ਼ਵ ਬਾਜ਼ਾਰ) ਵਿੱਚ ਵੇਚਣ ਦਾ ਮੌਕਾ ਨਹੀਂ ਮਿਲਦਾ। ਮਸਕ ਨੇ ਦਾਅਵਾ ਕੀਤਾ ਕਿ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਰਾਹੀਂ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਫਰਾਂਸ 'ਚ Gen Z ਅੰਦੋਲਨ ਤੇਜ਼: ਪੁਲਸ ਨਾਲ ਝੜਪ ਦੌਰਾਨ ਗ੍ਰੇਨੇਡ ਫਟਣ ਕਾਰਨ ਵਿਦਿਆਰਥੀ ਨੇ ਗੁਆਇਆ ਹੱਥ
NEXT STORY