ਇਸਲਾਮਾਬਾਦ-ਨਵਾਜ਼ ਸ਼ਰੀਫ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਐਤਵਾਰ ਨੂੰ ਕਿਹਾ ਕਿ ਸਾਬਾਕ ਪ੍ਰਧਾਨ ਮੰਤਰੀ ਜੇਕਰ ਲੰਡਨ ਤੋਂ ਪਾਕਿਸਤਾਨ ਪਰਤਣਾ ਦੇ ਚਾਹਵਾਨ ਹਨ ਤਾਂ ਉਹ ਉਨ੍ਹਾਂ ਲਈ ਜਹਾਜ਼ ਦੀ ਟਿਕਟ ਖਰੀਦਣਗੇ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਮੁਖੀ ਸ਼ਰੀਫ ਸਾਲ 2019 ਤੋਂ ਮੈਡੀਕਲ ਇਲਾਜ ਲਈ ਲੰਡਨ 'ਚ ਹਨ।
ਇਹ ਵੀ ਪੜ੍ਹੋ :ਤਾਲਿਬਾਨ ਨੇ ਅਫਗਾਨਿਸਤਾਨ ਚੋਣ ਕਮਿਸ਼ਨਾਂ ਨੂੰ ਕੀਤਾ ਭੰਗ
ਰਸ਼ੀਦ ਦੀ ਇਹ ਟਿੱਪਣੀ ਉਨ੍ਹਾਂ ਬਿਆਨਾਂ ਦਰਮਿਆਨ ਆਈ ਹੈ ਜਿਨ੍ਹਾਂ 'ਚ ਸ਼ਰੀਫ ਦੇ ਜਲਦ ਹੀ ਵਾਪਸ ਪਰਤਣ ਦੀਆਂ ਅਟਕਲਾਂ ਲਾਈਆਂ ਗਈਆਂ ਹਨ। ਸ਼ਰੀਫ ਦੀ ਸੰਭਾਵਿਤ ਪਾਕਿਸਤਾਨ ਵਾਪਸੀ ਨੂੰ ਲੈ ਕੇ ਸਭ ਤੋਂ ਤਾਜ਼ਾ ਬਿਆਨ ਪਾਰਟੀ ਦੇ ਸੀਨੀਅਰ ਨੇਤਾ ਅਯਾਜ਼ ਸਾਦਿਕ ਨੇ ਦਿੱਤਾ ਹੈ। ਗ੍ਰਹਿ ਮੰਤਰੀ ਨੇ ਪੀ.ਐੱਮ.ਐੱਲ.-ਐੱਨ. ਮੁਖੀ ਨੂੰ ਪਾਕਿਸਤਾਨ ਪਰਤਣ ਦੀ ਸੂਰਤ 'ਚ ਵੀਜ਼ਾ ਜਾਰੀ ਕਰਨ ਦੀ ਵੀ ਪੇਸ਼ਕੇਸ਼ ਕੀਤੀ ਹੈ। ਹਾਲਾਂਕਿ, ਪਾਕਿਸਤਾਨ ਦਾ ਨਾਗਰਿਕ ਹੋਣ ਦੇ ਚੱਲਦੇ ਸ਼ਰੀਫ ਨੂੰ ਕਿਸੇ ਵੀਜ਼ੇ ਦੀ ਕੋਈ ਲੋੜ ਨਹੀਂ ਹੈ। ਮੰਤਰੀ ਨੇ ਕਿਹਾ ਕਿ ਜੇਕਰ ਨਵਾਜ਼ ਸ਼ਰੀਫ ਪਰਤ ਰਹੇ ਹਨ ਤਾਂ ਮੈਂ ਉਨ੍ਹਾਂ ਨੂੰ ਆਪਣੀ ਜੇਬ 'ਚੋਂ ਪੈਸੇ ਦੇ ਕੇ ਟਿਕਟ ਦੀ ਪੇਸ਼ਕਸ਼ ਕਰਦਾ ਹਾਂ।
ਇਹ ਵੀ ਪੜ੍ਹੋ :EC ਕੱਲ ਸਿਹਤ ਮੰਤਰਾਲਾ ਨਾਲ ਕਰੇਗਾ ਬੈਠਕ, ਕੋਰੋਨਾ ਇਨਫੈਕਸ਼ਨ ਦੇਖਦਿਆਂ ਲਿਆ ਜਾ ਸਕਦੈ ਵੱਡਾ ਫੈਸਲਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਨੇ ਅਫਗਾਨਿਸਤਾਨ ਚੋਣ ਕਮਿਸ਼ਨਾਂ ਨੂੰ ਕੀਤਾ ਭੰਗ
NEXT STORY