ਨਵੀਂ ਦਿੱਲੀ-ਅਗਲੇ ਸਾਲ ਦੀ ਸ਼ੁਰੂਆਤ 'ਚ ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ (ਈ.ਸੀ.) ਦੀਆਂ ਤਿਆਰੀਆਂ ਦਰਮਿਆਨ ਇਸ ਦੇ ਚੋਟੀ ਦੇ ਅਧਿਕਾਰੀ ਸੋਮਵਾਰ ਨੂੰ ਕੇਂਦਰੀ ਸਿਹਤ ਸਕਤੱਰ ਰਾਜੇਸ਼ ਭੂਸ਼ਣ ਨਾਲ ਗੱਲ਼ਬਾਤ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਭੂਸ਼ਣ ਨਾਲ ਕੋਵਿਡ-19 ਦੀ ਸਥਿਤੀ ਅਤੇ ਓਮੀਕ੍ਰੋਨ ਵੇਰੀਐਂਟ ਦੇ ਕਹਿਰ ਦੇ ਬਾਰੇ 'ਚ ਅਪਡੇਟ ਜਾਣਕਾਰੀ ਲੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ :ਛੁੱਟੀਆਂ ਦੌਰਾਨ ਫਰਾਂਸ 'ਚ ਕੋਰੋਨਾ ਇਨਫੈਕਸ਼ਨ ਦੇ ਵਧੇ ਮਾਮਲੇ
ਗੋਆ, ਪੰਜਾਬ, ਉੱਤਰਾਖੰਡ ਅਤੇ ਮਣੀਪੁਰ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ ਮਾਰਚ 'ਚ ਵੱਖ-ਵੱਖ ਤਾਰਿਖਾ 'ਤੇ ਖਤਮ ਹੋ ਰਿਹਾ ਹੈ ਜਦਕਿ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਦਾ ਕਾਰਜਕਾਲ ਮਈ 'ਚ ਖ਼ਤਮ ਹੋਵੇਗਾ। ਚੋਣ ਕਮਿਸ਼ਨ ਅਗਲੇ ਮਹੀਨੇ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਸਕਦਾ ਹੈ।
ਇਹ ਵੀ ਪੜ੍ਹੋ : ਯੂਨਾਨ ਦੇ ਸਾਬਕਾ ਰਾਸ਼ਟਰਪਤੀ ਕਾਰੋਲੋਸ ਪਾਪੌਲਿਆਸ ਦਾ 92 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਕਮਿਸ਼ਨ ਚੋਣ ਪ੍ਰਚਾਰ, ਪੋਲਿੰਗ ਦੇ ਦਿਨਾਂ ਅਤੇ ਗਿਣਤੀਆਂ ਦੀਆਂ ਤਾਰੀਖਾਂ ਲਈ ਆਪਣੇ ਕੋਵਿਡ-19 ਪ੍ਰੋਟੋਕਾਲ 'ਚ ਸੁਧਾਰ ਨੂੰ ਲੈ ਕੇ ਭੂਸ਼ਣ ਤੋਂ ਸੁਝਾਅ ਵੀ ਮੰਗ ਸਕਦਾ ਹੈ। ਉੱਤਰ ਪ੍ਰਦੇਸ਼ 'ਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨਰ ਦਾ ਸੂਬਾਈ ਦੌਰਾ ਕਰਨ ਦਾ ਪ੍ਰੋਗਰਾਮ ਹੈ। ਕਮਿਸ਼ਨ ਚੋਣਾਂ ਤੋਂ ਪਹਿਲਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹਿਲਾਂ ਹੀ ਪੰਜਾਬ, ਗੋਆ ਅਤੇ ਉੱਤਰਾਖੰਡ ਦਾ ਦੌਰ ਕਰ ਚੁੱਕਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਐਕਸ਼ਨ 'ਚ ਕੇਜਰੀਵਾਲ ਸਰਕਾਰ, ਦਿੱਲੀ 'ਚ ਕੱਲ ਤੋਂ ਲੱਗੇਗਾ ਨਾਈਟ ਕਰਫ਼ਿਊ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਆਫ਼ਤ ਦਰਮਿਆਨ ਐਕਸ਼ਨ 'ਚ ਕੇਜਰੀਵਾਲ ਸਰਕਾਰ, ਦਿੱਲੀ 'ਚ ਕੱਲ ਤੋਂ ਲੱਗੇਗਾ ਨਾਈਟ ਕਰਫ਼ਿਊ
NEXT STORY