ਇਸਲਾਮਾਬਾਦ (ਆਈਏਐਨਐਸ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਭੈਣਾਂ, ਉਜ਼ਮਾ ਖਾਨ ਅਤੇ ਨੂਰੀਨ ਨਿਆਜ਼ੀ ਨੂੰ ਸੋਮਵਾਰ ਨੂੰ 30 ਦਿਨਾਂ ਲਈ ਹਿਰਾਸਤ ਵਿੱਚ ਲੈ ਲਿਆ ਗਿਆ। ਸਥਾਨਕ ਮੀਡੀਆ ਦੀਆਂ ਰਿਪਰੋਟਾਂ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਹ ਕਾਰਵਾਈ ਉਨ੍ਹਾਂ ਦੀ ਇੱਕ ਹੋਰ ਭੈਣ, ਅਲੀਮਾ ਖਾਨ ਦੀ ਗ੍ਰਿਫਤਾਰੀ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ, ਜਿਨ੍ਹਾਂ ਨੂੰ ਲਾਹੌਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ 30 ਦਿਨਾਂ ਲਈ ਹਿਰਾਸਤ ਵਿੱਚ ਲਿਆ ਗਿਆ ਸੀ।
ਇਮਰਾਨ ਖਾਨ ਦੀਆਂ ਤਿੰਨਾਂ ਭੈਣਾਂ ਨੂੰ ਹਿਰਾਸਤ ਵਿੱਚ ਲੈਣ ਦਾ ਇਹ ਕਦਮ 27 ਸਤੰਬਰ ਨੂੰ ਹੋਣ ਵਾਲੇ ਪੀਟੀਆਈ (PTI) ਦੇ ਪ੍ਰਦਰਸ਼ਨ ਅਤੇ ਇਸਲਾਮਾਬਾਦ ਵੱਲ ਮਾਰਚ ਤੋਂ ਪਹਿਲਾਂ ਚੁੱਕਿਆ ਗਿਆ ਹੈ। ਪਾਕਿਸਤਾਨ ਦੇ ਅਖਬਾਰ 'ਡਾਨ' ਦੀ ਰਿਪੋਰਟ ਮੁਤਾਬਕ 20 ਸਤੰਬਰ ਨੂੰ ਜਾਰੀ ਹੁਕਮਾਂ ਵਿੱਚ ਲਾਹੌਰ ਡੀਸੀ ਦਫ਼ਤਰ ਨੇ 'ਪੰਜਾਬ ਮੇਨਟੇਨੈਂਸ ਆਫ਼ ਪਬਲਿਕ ਆਰਡਰ ਆਰਡੀਨੈਂਸ, 1960' ਤਹਿਤ ਉਜ਼ਮਾ ਖਾਨ ਅਤੇ ਨੂਰੀਨ ਨਿਆਜ਼ੀ ਨੂੰ 30 ਦਿਨਾਂ ਲਈ ਹਿਰਾਸਤ ਵਿੱਚ ਲੈਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਹ ਦੋਵੇਂ "ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਖ਼ਤਰਾ" ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੂਰੀਨ ਨਿਆਜ਼ੀ ਅਤੇ ਉਜ਼ਮਾ ਖਾਨ ਕੋਟ ਲਖਪਤ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਦੀ ਨਿਗਰਾਨੀ ਹੇਠ ਹਿਰਾਸਤ ਵਿੱਚ ਰਹਿਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- 1000 ਰੁਪਏ ਪ੍ਰਤੀ ਲੀਟਰ ਤੱਕ ਵਿਕੇਗਾ ਪੈਟਰੋਲ ! ਪਾਕਿ ਪੈਟਰੋਲੀਅਮ ਮੰਤਰੀ ਨੇ ਦੇ'ਤੀ ਚੇਤਾਵਨੀ
ਐਤਵਾਰ ਨੂੰ ਪੀਟੀਆਈ ਚੇਅਰਮੈਨ ਬੈਰਿਸਟਰ ਗੋਹਰ ਅਲੀ ਖਾਨ ਨੇ ਅਲੀਮਾ ਖਾਨ ਦੀ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਇਸਨੂੰ "ਹਾਲਾਤ ਵਿਗੜਨ ਵੱਲ ਪਹਿਲਾ ਕਦਮ" ਕਰਾਰ ਦਿੱਤਾ। ਗੋਹਰ ਅਲੀ ਖਾਨ ਨੇ ਅਲੀਮਾ ਖਾਨ ਦੀ ਰਿਹਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਪੀਟੀਆਈ ਜਲਦੀ ਹੀ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰੇਗੀ।'ਐਕਸ' (X) 'ਤੇ ਇੱਕ ਪੋਸਟ ਵਿੱਚ ਖਾਨ ਨੇ ਕਿਹਾ, "ਨੂਰੀਨ ਨਿਆਜ਼ੀ ਸਾਹਿਬਾ ਨੇ ਮੈਨੂੰ ਫੋਨ 'ਤੇ ਅਲੀਮਾ ਖਾਨ ਸਾਹਿਬਾ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ - ਅਸੀਂ ਹਮੇਸ਼ਾ ਇਹ ਸਪੱਸ਼ਟ ਕੀਤਾ ਹੈ ਕਿ ਸਾਡਾ ਮਾਰਚ ਸ਼ਾਂਤਮਈ ਅਤੇ ਸਿਆਸੀ ਹੋਵੇਗਾ।"
ਅਲੀਮਾ ਖਾਨ ਦੇ ਬੇਟੇ, ਸ਼ਹਿਰੇਜ਼ ਖਾਨ ਨੇ ਦੋਸ਼ ਲਾਇਆ ਕਿ ਐਤਵਾਰ ਸਵੇਰੇ ਘਰੋਂ ਨਿਕਲਣ ਤੋਂ ਬਾਅਦ ਉਨ੍ਹਾਂ ਦੀ ਮਾਂ ਨੂੰ ਅਗਵਾ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਲਾਹੌਰ ਵਿੱਚ ਉਨ੍ਹਾਂ ਦੇ ਖਿਲਾਫ ਦਰਜ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਟਿਕਾਣੇ ਬਾਰੇ ਜਾਣਕਾਰੀ ਦੇਵੇ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਯਕੀਨੀ ਬਣਾਏ। ਸ਼ਹਿਰੇਜ਼ ਖਾਨ ਮੁਤਾਬਕ ਸਾਡੇ ਪਰਿਵਾਰ ਦਾ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਦੇ ਟਿਕਾਣੇ ਬਾਰੇ ਕੋਈ ਖਬਰ ਮਿਲੀ ਹੈ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਤੁਰੰਤ ਦੱਸੇ ਕਿ ਉਹ ਕਿੱਥੇ ਹਨ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਏ।
ਇਮਰਾਨ ਖਾਨ ਦੇ ਪੁੱਤਰ, ਕਾਸਿਮ ਖਾਨ ਨੇ ਵੀ ਦੋਸ਼ ਲਾਇਆ ਕਿ ਪੁਲਿਸ ਨੇ ਉਸ ਦੀ ਭੂਆ ਅਲੀਮਾ ਖਾਨ ਨੂੰ ਅਗਵਾ ਕਰ ਲਿਆ ਹੈ ਅਤੇ ਇਸ ਨੂੰ "ਫਾਸ਼ੀਵਾਦੀ ਸਰਕਾਰ ਦਾ ਵਿਹਾਰ" ਕਰਾਰ ਦਿੱਤਾ। ਉਸ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਅਲੀਮਾ ਖਾਨ ਦੇ ਪਰਿਵਾਰ ਅਤੇ ਵਕੀਲਾਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ, ਟਰੰਪ ਨਾਲ ਕਰਨਗੇ ਸਿਖਰ ਵਾਰਤਾ
NEXT STORY