ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ਼' (PTI) ਦੇ ਸਮਰਥਕਾਂ ਅਤੇ ਪੁਲਸ ਵਿਚਾਲੇ ਹਿੰਸਕ ਝੜਪਾਂ ਹੋਣ ਦੀ ਖ਼ਬਰ ਹੈ। ਇਮਰਾਨ ਖਾਨ ਦੀ ਰਿਹਾਈ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਏ ਹੰਗਾਮੇ ਨੂੰ ਰੋਕਣ ਲਈ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਚਾਰਜ ਕੀਤਾ।
ਪੀ.ਟੀ.ਆਈ. ਵਰਕਰਾਂ ਨੇ ਰਾਜਧਾਨੀ ਇਸਲਾਮਾਬਾਦ ਵੱਲ ਵਧਣ ਅਤੇ ਸੂਬੇ ਦੀਆਂ ਮੁੱਖ ਸੜਕਾਂ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਵੱਲੋਂ ਰੋਕੇ ਜਾਣ 'ਤੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਟੀਮਾਂ 'ਤੇ ਭਾਰੀ ਪੱਥਰਬਾਜ਼ੀ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਇਲਾਕੇ ਨੂੰ ਖਾਲੀ ਕਰਵਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ। ਸੁਰੱਖਿਆ ਬਲਾਂ ਨੇ ਕਾਨੂੰਨ-ਵਿਵਸਥਾ ਭੰਗ ਕਰਨ ਅਤੇ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ 'ਚ ਕਈ ਪੀ.ਟੀ.ਆਈ. ਨੇਤਾਵਾਂ ਅਤੇ ਦਰਜਨਾਂ ਸਮਰਥਕਾਂ ਨੂੰ ਹਿਰਾਸਤ 'ਚ ਲਿਆ ਹੈ।
ਪਾਕਿਸਤਾਨ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੇ ਇਸਲਾਮਾਬਾਦ ਵੱਲ ਆਉਂਦੇ ਰਸਤਿਆਂ 'ਤੇ ਕੰਟੇਨਰ ਲਗਾ ਕੇ ਨਾਕੇਬੰਦੀ ਕਰ ਦਿੱਤੀ ਹੈ, ਤਾਂ ਜੋ ਪੀ.ਟੀ.ਆਈ. ਦੇ ਸਮਰਥਕ ਰਾਜਧਾਨੀ ਵਿੱਚ ਦਾਖਲ ਹੋ ਕੇ ਵੱਡੇ ਪੱਧਰ 'ਤੇ ਧਰਨਾ ਨਾ ਦੇ ਸਕਣ।
ਏਸ਼ੀਆ 'ਚ ਸਾਈਬਰ ਵਿੱਤੀ ਧੋਖਾਧੜੀ ਵਿੱਚ ਪਾਕਿਸਤਾਨ ਸਿਖਰ 'ਤੇ: IMF ਤੇ ਵਿਸ਼ਵ ਬੈਂਕ ਦੀ ਰਿਪੋਰਟ
NEXT STORY