ਇੰਟਰਨੈਸ਼ਨਲ ਡੈਸਕ- ਇਰਾਨ ਦੀ ਫੌਜ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਫਾਰਸ ਦੀ ਖਾੜੀ ਦੇ ਉੱਪਰ ਅਮਰੀਕੀ ਐੱਫ-16 ਲੜਾਕੂ ਜਹਾਜ਼ ’ਤੇ ਮਿਜ਼ਾਈਲ ਦਾਗੀ। ਇਸ ਨਾਲ ਉਸ ਨੂੰ ਨੁਕਸਾਨ ਪਹੁੰਚਿਆ ਅਤੇ ਪਾਇਲਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਇਰਾਨ ਨੇ ਇਹ ਵੀ ਕਿਹਾ ਕਿ ਉਸ ਨੇ ਅਮਰੀਕੀ ਐੱਮ.ਕਿਊ.-9 ਰੀਪਰ ਡਰੋਨ ਸਮੇਤ ਹੁਣ ਤੱਕ 58 ਅਮਰੀਕੀ ਡਰੋਨ ਤਬਾਹ ਕੀਤੇ ਹਨ। ਹਾਲਾਂਕਿ, ਅਮਰੀਕੀ ਸੈਂਟਰਲ ਕਮਾਂਡ ਨੇ ਹਮਲੇ ਦੇ ਦਾਅਵੇ ਨੂੰ ਝੂਠਾ ਦੱਸਦਿਆਂ ਕਿਹਾ ਕਿ ਮੱਧ ਪੂਰਬ ਵਿਚ ਉਸ ਦੇ ਸਾਰੇ ਲੜਾਕੂ ਜਹਾਜ਼ ਸੁਰੱਖਿਅਤ ਹਨ ਅਤੇ ਕਿਸੇ ’ਤੇ ਹਮਲਾ ਨਹੀਂ ਹੋਇਆ।
ਪਾਕਿਸਤਾਨ 'ਚ ਸਾਂਝੇ ਆਪ੍ਰੇਸ਼ਨ ਦੌਰਾਨ TTP ਦੇ ਤਿੰਨ ਅੱਤਵਾਦੀ ਢੇਰ
NEXT STORY