ਵੈਲਿੰਗਟਨ- ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਇੱਕ ਪਹਾੜ ਨੂੰ ਮਨੁੱਖ ਦਾ ਦਰਜਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸਨੇ ਕੁਦਰਤੀ ਢਾਂਚਿਆਂ ਨੂੰ ਕਾਨੂੰਨੀ ਦਰਜਾ ਦਿੱਤਾ ਹੈ। ਨਿਊਜ਼ੀਲੈਂਡ ਵਿੱਚ ਮੂਲ ਮਾਓਰੀ ਭਾਈਚਾਰਾ ਇੱਕ ਪਹਾੜ ਨੂੰ ਆਪਣਾ ਪੂਰਵਜ ਮੰਨਦਾ ਹੈ। ਇਹ ਪਹਾੜ ਇੰਨਾ ਮਹੱਤਵਪੂਰਨ ਹੈ ਕਿ ਇਸਨੂੰ ਵੀਰਵਾਰ ਨੂੰ ਇੱਕ ਨਵੇਂ ਕਾਨੂੰਨ ਤਹਿਤ ਕਾਨੂੰਨੀ ਵਿਅਕਤੀ ਦਾ ਦਰਜਾ ਦਿੱਤਾ ਗਿਆ। ਇਸ ਕਾਨੂੰਨ ਤਹਿਤ ਇਸ ਪਹਾੜ ਨੂੰ ਹੁਣ ਮਨੁੱਖਾਂ ਵਾਂਗ ਸਾਰੇ ਅਧਿਕਾਰ ਅਤੇ ਫਰਜ਼ ਪ੍ਰਾਪਤ ਹੋਣਗੇ।
ਮਾਊਂਟ ਤਾਰਨਾਕੀ, ਜਿਸਨੂੰ ਹੁਣ ਇਸਦੇ ਮਾਓਰੀ ਨਾਮ 'ਤਾਰਨਾਕੀ ਮੌਂਗਾ' (Taranaki Mounga) ਨਾਲ ਜਾਣਿਆ ਜਾਵੇਗਾ। ਇਹ ਨਿਊਜ਼ੀਲੈਂਡ ਵਿੱਚ ਇੱਕ ਕਾਨੂੰਨੀ ਵਿਅਕਤੀ ਦਾ ਦਰਜਾ ਪ੍ਰਾਪਤ ਕਰਨ ਵਾਲੀ ਇੱਕ ਕੁਦਰਤੀ ਹਸਤੀ ਬਣ ਗਈ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਇੱਕ ਨਦੀ ਅਤੇ ਇੱਕ ਪਵਿੱਤਰ ਭੂਮੀ ਖੇਤਰ ਨੂੰ ਵੀ ਇਹ ਦਰਜਾ ਦਿੱਤਾ ਜਾ ਚੁੱਕਾ ਹੈ। 2014 ਵਿੱਚ ਤੇ ਉਰੇਵੇਡਾ ਨਾਮਕ ਜੰਗਲ ਦੇ ਇੱਕ ਵਿਸ਼ਾਲ ਖੇਤਰ ਨੂੰ ਇਹ ਦਰਜਾ ਦਿੱਤਾ ਗਿਆ ਸੀ, ਜਿਸ ਨਾਲ ਸਰਕਾਰੀ ਮਾਲਕੀ ਖ਼ਤਮ ਹੋ ਗਈ ਅਤੇ ਸਥਾਨਕ ਟੂਹੋਏ ਕਬੀਲੇ ਨੂੰ ਇਸਦਾ ਰਖਵਾਲਾ ਬਣਾਇਆ ਗਿਆ। 2017 ਵਿੱਚ ਵਾਂਗਾਨੁਈ ਨਦੀ ਨੇ ਆਪਣੇ ਸਥਾਨਕ ਮਾਓਰੀ ਭਾਈਚਾਰੇ ਨਾਲ ਇੱਕ ਸਮਝੌਤੇ ਦੇ ਹਿੱਸੇ ਵਜੋਂ ਕਾਨੂੰਨੀ ਵਿਅਕਤੀ ਦਾ ਦਰਜਾ ਵੀ ਪ੍ਰਾਪਤ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-Super Visa 'ਤੇ Canada ਜਾਣ ਵਾਲਿਆਂ ਲਈ ਨਵਾਂ ਨਿਯਮ ਲਾਗੂ
ਕਾਨੂੰਨੀ ਮਾਨਤਾ ਦੇਣ ਦੀ ਵਜ੍ਹਾ
ਇਹ ਇੱਕ 2,518 ਮੀਟਰ (8,261 ਫੁੱਟ) ਉੱਚਾ ਸੁਸਤ ਜਵਾਲਾਮੁਖੀ ਪਹਾੜ ਹੈ। ਇਹ ਉੱਤਰੀ ਟਾਪੂ ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ ਅਤੇ ਸੈਲਾਨੀਆਂ, ਪਰਬਤਾਰੋਹੀਆਂ ਅਤੇ ਬਰਫ਼ ਦੇ ਖੇਡਾਂ ਦੇ ਪ੍ਰੇਮੀਆਂ ਵਿੱਚ ਬਹੁਤ ਮਸ਼ਹੂਰ ਹੈ। ਇਸਨੂੰ ਕਾਨੂੰਨੀ ਮਾਨਤਾ ਦੇਣ ਦਾ ਕਾਰਨ ਨਿਊਜ਼ੀਲੈਂਡ ਵਿੱਚ ਬਸਤੀਵਾਦ ਦੌਰਾਨ ਮਾਓਰੀ ਭਾਈਚਾਰੇ ਤੋਂ ਇਸ ਪਹਾੜ ਨੂੰ ਜ਼ਬਰਦਸਤੀ ਖੋਹਣ ਦੀ ਇਤਿਹਾਸਕ ਘਟਨਾ ਨੂੰ ਸਵੀਕਾਰ ਕਰਨਾ ਹੈ। ਇਹ ਮਾਓਰੀ ਭਾਈਚਾਰੇ ਨੂੰ ਮੁਆਵਜ਼ਾ ਦੇਣ ਅਤੇ ਨਿਆਂ ਪ੍ਰਦਾਨ ਕਰਨ ਦੇ ਸਰਕਾਰ ਦੇ ਯਤਨਾਂ ਦਾ ਹਿੱਸਾ ਹੈ। ਪਹਾੜ ਨੂੰ ਕਾਨੂੰਨੀ ਦਰਜਾ ਦੇਣ ਵਾਲੇ ਇਸ ਬਿੱਲ ਨੂੰ ਨਿਊਜ਼ੀਲੈਂਡ ਸੰਸਦ ਵਿੱਚ 123 ਸੰਸਦ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਮੌਕੇ 'ਤੇ ਸੰਸਦ ਵਿੱਚ ਮੌਜੂਦ ਮਾਓਰੀ ਭਾਈਚਾਰੇ ਦੇ ਲੋਕਾਂ ਨੇ ਰਵਾਇਤੀ ਵਾਈਟਾ (ਮਾਓਰੀ ਗੀਤ) ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦੇ ਵਿਗਿਆਨੀਆਂ ਦਾ ਕਮਾਲ, ਬਿਨਾਂ ਮਾਂ ਦੇ ਸਿਰਫ਼ ਦੋ ਪਿਤਾ ਨਾਲ ਪੈਦਾ ਕੀਤੇ ਬੱਚੇ
ਇਸ ਕਾਨੂੰਨੀ ਸਥਿਤੀ ਦਾ ਪ੍ਰਭਾਵ
ਨਵੇਂ ਕਾਨੂੰਨ ਤਹਿਤ ਤਾਰਨਾਕੀ ਮੌਂਗਾ ਨੂੰ ਕਾਨੂੰਨੀ ਤੌਰ 'ਤੇ 'ਤੇ ਕਹੂਈ ਤੁਪੁਆ' ਨਾਮਕ ਇੱਕ ਜੀਵਤ ਅਤੇ ਅਵਿਭਾਜਿਤ ਸੰਪੂਰਨਤਾ ਵਜੋਂ ਮਾਨਤਾ ਦਿੱਤੀ ਜਾਵੇਗੀ। ਇਸ ਵਿੱਚ ਇਸਦੇ ਭੌਤਿਕ ਅਤੇ ਅਧਿਆਤਮਿਕ ਦੋਵੇਂ ਪਹਿਲੂ ਸ਼ਾਮਲ ਹੋਣਗੇ। ਹੁਣ ਇੱਕ ਨਵਾਂ ਸੰਗਠਨ ਬਣਾਇਆ ਜਾਵੇਗਾ, ਜੋ ਪਹਾੜ ਦੀ 'ਆਵਾਜ਼ ਅਤੇ ਚਿਹਰਾ' ਹੋਵੇਗਾ। ਇਸ ਵਿੱਚ ਸਥਾਨਕ ਮਾਓਰੀ ਭਾਈਚਾਰਿਆਂ (iwi) ਦੇ ਚਾਰ ਮੈਂਬਰ ਅਤੇ ਨਿਊਜ਼ੀਲੈਂਡ ਦੇ ਸੰਭਾਲ ਮੰਤਰੀ ਦੁਆਰਾ ਨਿਯੁਕਤ ਚਾਰ ਹੋਰ ਮੈਂਬਰ ਸ਼ਾਮਲ ਹੋਣਗੇ। ਹੁਣ ਪਹਾੜ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਵਿਕਰੀ ਤੋਂ ਬਚਾਇਆ ਜਾ ਸਕਦਾ ਹੈ। ਇਸਦੀ ਦੇਖਭਾਲ ਰਵਾਇਤੀ ਮਾਓਰੀ ਵਿਸ਼ਵਾਸਾਂ ਅਨੁਸਾਰ ਕੀਤੀ ਜਾਵੇਗੀ ਅਤੇ ਇੱਥੇ ਕੁਦਰਤੀ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਹਾਲਾਂਕਿ ਪਹਾੜ 'ਤੇ ਆਮ ਲੋਕਾਂ ਦਾ ਦਾਖਲਾ ਪਹਿਲਾਂ ਵਾਂਗ ਜਾਰੀ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਦੀ ਸਖ਼ਤੀ ਨੇ ਪੰਜਾਬੀਆਂ ਸਣੇ ਹੋਰਾਂ ਦੇ ਡੁੱਬੋ 'ਤੇ ਅਰਬਾਂ ਰੁਪਏ! ਪਰਿਵਾਰਾਂ ਦੀ ਉੱਡੀ ਰਾਤਾਂ ਦੀ ਨੀਂਦ
NEXT STORY