ਅਬੂਜਾ, ਨਾਈਜੀਰੀਆ (ਏਪੀ)- ਨਾਈਜੀਰੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਦੱਖਣੀ ਨਾਈਜੀਰੀਆ ਦੇ ਓਂਡੋ ਰਾਜ ਵਿੱਚ ਇੱਕ ਸਥਾਨਕ ਡਰਿੰਕ ਪੀਣ ਕਾਰਨ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਹੋਰ ਲੋਕ ਇਲਾਜ ਅਧੀਨ ਹਨ। ਓਂਡੋ ਪੁਲਿਸ ਦੇ ਬੁਲਾਰੇ ਅਬਾਯੋਮੀ ਜਿਮੋਹ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ 15 ਲੋਕਾਂ ਵਿੱਚੋਂ ਇੱਕ ਅਜਿਹਾ ਵਿਅਕਤੀ ਸੀ, ਜੋ ਅਜਿਹੇ ਡਰਿੰਕ ਤਿਆਰ ਕਰ ਰਿਹਾ ਸੀ ਜਿਨ੍ਹਾਂ ਵਿੱਚ "ਮੈਥਾਨੋਲ ਹੋਣ ਦਾ ਸ਼ੱਕ ਹੈ ਅਤੇ ਉਹ ਇਸ ਸਮੇਂ ਜਾਂਚ ਵਿੱਚ ਪੁਲਿਸ ਦੀ ਮਦਦ ਕਰ ਰਿਹਾ ਹੈ।"
ਰਾਜ ਦੇ ਸਿਹਤ ਕਮਿਸ਼ਨਰ ਬਾਂਜੀ ਅਜਾਕਾ ਨੇ 'ਐਸੋਸੀਏਟਿਡ ਪ੍ਰੈਸ' (ਏਪੀ) ਨੂੰ ਦੱਸਿਆ ਕਿ ਹਾਲ ਹੀ ਦੇ ਦਿਨਾਂ ਵਿੱਚ ਓਂਡੋ ਦੇ ਓਡੀਗਬੋ ਅਤੇ ਆਈਰੇਲੇ ਸਥਾਨਕ ਸਰਕਾਰੀ ਖੇਤਰਾਂ ਵਿੱਚ ਇਹ ਡਰਿੰਰ ਪੀਣ ਤੋਂ ਬਾਅਦ 100 ਤੋਂ ਵੱਧ ਹੋਰ ਲੋਕ ਬਿਮਾਰ ਹੋ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਗਲੋਬਲ ਜੈਂਡਰ ਗੈਪ ਇੰਡੈਕਸ 2026: ਰੈਂਕਿੰਗ 'ਚ 55 ਦਰਜੇ ਹੇਠਾਂ ਫਿਸਲਿਆ ਬੰਗਲਾਦੇਸ਼
ਕੀ ਹੈ ਮੈਥਾਨੋਲ
ਮੈਥਾਨੋਲ ਜਿਸ ਨੂੰ ਮਿਥਾਈਲ ਅਲਕੋਹਲ ਜਾਂ ਵੁੱਡ ਅਲਕੋਹਲ ਵੀ ਕਿਹਾ ਜਾਂਦਾ ਹੈ, ਇੱਕ ਰਸਾਇਣਕ ਮਿਸ਼ਰਣ ਹੈ। ਇਹ ਇੱਕ ਰੰਗਹੀਣ, ਜਲਣਸ਼ੀਲ ਅਤੇ ਬਹੁਤ ਹੀ ਜ਼ਹਿਰੀਲਾ ਤਰਲ ਹੈ।ਉਦਯੋਗਿਕ ਖੇਤਰ ਵਿੱਚ ਇਸਦੀ ਵਰਤੋਂ ਇੱਕ ਮਹੱਤਵਪੂਰਨ ਘੋਲਕ , ਬਾਲਣ ਅਤੇ ਐਂਟੀ-ਫ੍ਰੀਜ਼ ਵਜੋਂ ਕੀਤੀ ਜਾਂਦੀ ਹੈ। ਮੈਥਾਨੋਲ ਮਨੁੱਖੀ ਸਰੀਰ ਲਈ ਬੇਹੱਦ ਖ਼ਤਰਨਾਕ ਹੈ। ਜੇਕਰ ਕੋਈ ਇਸਨੂੰ ਗਲਤੀ ਨਾਲ ਵੀ ਪੀ ਲਵੇ, ਤਾਂ ਇਹ ਸਰੀਰ ਦੇ ਅੰਦਰ ਜਾ ਕੇ ਫਾਰਮਿਕ ਐਸਿਡ ਵਿੱਚ ਬਦਲ ਜਾਂਦਾ ਹੈ, ਜੋ ਸਰੀਰ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦਾ ਹੈ। ਅਕਸਰ ਨਕਲੀ ਜਾਂ ਦੇਸੀ ਸ਼ਰਾਬ ਨੂੰ ਸਸਤੇ ਵਿੱਚ ਤੇਜ਼ (ਨਸ਼ੀਲੀ) ਬਣਾਉਣ ਦੇ ਚੱਕਰ ਵਿੱਚ ਇਸ ਵਿੱਚ ਮੈਥਾਨੋਲ ਦੀ ਮਿਲਾਵਟ ਕਰ ਦਿੱਤੀ ਜਾਂਦੀ ਹੈ। ਇਸ ਕਾਰਨ ਦੇਸ਼ ਵਿੱਚ ਕਈ ਵਾਰ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਵਰਗੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿਰਫ਼ ਹਾਦਸਾ ਨਹੀਂ, ਪ੍ਰਸ਼ਾਸਨਿਕ ਗ਼ਲਤੀ ਦਾ ਨਤੀਜਾ ਹੈ ਪਾਕਿਸਤਾਨ ਦੇ ਹਸਪਤਾਲ 'ਚ 14 ਜਵਾਕਾਂ ਦੀ ਮੌਤ
NEXT STORY