ਲੰਡਨ (ਭਾਸ਼ਾ.)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਕਿਹਾ ਕਿ ਬ੍ਰਿਟੇਨ ਅਤੇ ਭਾਰਤ ਕੁਦਰਤੀ ਭਾਈਵਾਲ ਹਨ ਜੋ ਕਿ 5ਜੀ, ਟੈਲੀਕਾਮ ਅਤੇ ਸਟਾਰਟਅੱਪਸ 'ਤੇ ਸਾਂਝੇਦਾਰੀ ਸਮੇਤ ਮਹਾਨ ਪ੍ਰਾਜੈਕਟਾਂ 'ਤੇ ਮਿਲ ਕੇ ਕੰਮ ਕਰ ਰਹੇ ਹਨ। ਵੀਡੀਓ ਲਿੰਕ ਰਾਹੀਂ ਗਲੋਬਲ ਤਕਨਾਲੋਜੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਜਾਨਸਨ ਨੇ ਕਿਹਾ ਕਿ ਭਾਰਤ ਅਤੇ ਯੂਕੇ ਆਉਣ ਵਾਲੇ ਦਹਾਕੇ ਵਿੱਚ ਵੀ ਤਕਨਾਲੋਜੀ ਅਤੇ ਹੋਰ ਖੇਤਰਾਂ ਵਿੱਚ ਆਪਣੇ ਸਬੰਧਾਂ ਨੂੰ ਮਜ਼ਬੂਤਕਰਨਾ ਜਾਰੀ ਰੱਖਣਗੇ।
ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦਾ ਖ਼ੌਫ਼: ਵਾਇਰਸ 'ਤੇ ਜਿੱਤ ਹਾਸਲ ਕਰਨ ਲਈ ਆਸਟ੍ਰੇਲੀਆ ਨੇ ਲਿਆ ਇਹ ਅਹਿਮ ਫ਼ੈਸਲਾ
ਉਨ੍ਹਾਂ ਨੇ ਕਿਹਾ ਕਿ ਇਹ 2030 ਲਈ ਭਾਰਤ-ਯੂਕੇ ਦੇ ਰੋਡਮੈਪ ਮੁਤਾਬਕ ਹੈ। ਜਾਨਸਨ ਨੇ ਕਿਹਾ ਕਿ ਯੂਕੇ ਅਤੇ ਭਾਰਤ ਨਵੀਨਤਾ ਅਤੇ ਉੱਦਮੀ ਭਾਵਨਾ ਦੇ ਸਾਂਝੇ ਸੱਭਿਆਚਾਰ ਦੇ ਨਾਲ ਕੁਦਰਤੀ ਭਾਈਵਾਲ ਹਨ। ਅਸੀਂ ਮਿਲ ਕੇ ਬਹੁਤ ਸਾਰੇ ਮਹਾਨ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਹਾਂ, ਜਿਸ ਵਿੱਚ 5G ਅਤੇ ਟੈਲੀਕਾਮ 'ਤੇ ਯੂਕੇ-ਭਾਰਤ ਸਾਂਝੇਦਾਰੀ ਅਤੇ ਯੂ.ਕੇ. ਦੇ ਸਟਾਰਟਅੱਪ ਸ਼ਾਮਲ ਹਨ ਜੋ ਭਾਰਤ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਕੱਠੇ ਮਿਲ ਕੇ ਕੰਮ ਕਰਨ ਨਾਲ ਅਸੀਂ ਨਾ ਸਿਰਫ਼ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਨਵੀਂ ਸ਼ੁਰੂਆਤ ਕਰ ਸਕਾਂਗੇ ਸਗੋਂ ਅਜਿਹੀ ਨਵੀਂ ਤਕਨਾਲੋਜੀ ਨੂੰ ਵੀ ਆਕਾਰ ਦੇਵਾਂਗੇ ਜੋ ਤਬਦੀਲੀ ਦੀ ਆਜ਼ਾਦੀ, ਖੁੱਲ੍ਹੇਪਨ ਅਤੇ ਸ਼ਾਂਤੀ ਦੇ ਸਿਧਾਂਤਾਂ 'ਤੇ ਅਧਾਰਤ ਹੋਵੇਗੀ।ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਕਿਹਾ ਕਿ ਇੰਫੋਸਿਸ ਤੋਂ ਲੈ ਕੇ ਟਾਟਾ ਤੱਕ ਭਾਰਤ ਦੇ ਦਿੱਗਜ ਬ੍ਰਿਟੇਨ ਵਿੱਚ ਆਪਣਾ ਕਾਰੋਬਾਰ ਵਧਾ ਰਹੇ ਹਨ, ਜਦੋਂ ਕਿ ਯੂਕੇ ਦੇ ਬ੍ਰਾਂਡ ਭਾਰਤ ਵਿੱਚ ਉੱਚ ਗੁਣਵੱਤਾ ਵਾਲੀਆਂ ਚੀਜ਼ਾਂ ਵੇਚ ਰਹੇ ਹਨ ਅਤੇ ਵਿੱਤ, ਕਲੀਨ ਤਕਨਾਲੋਜੀ ਜਿਹੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਓਮੀਕਰੋਨ ਦਾ ਖ਼ੌਫ਼: ਵਾਇਰਸ 'ਤੇ ਜਿੱਤ ਹਾਸਲ ਕਰਨ ਲਈ ਆਸਟ੍ਰੇਲੀਆ ਨੇ ਲਿਆ ਇਹ ਅਹਿਮ ਫ਼ੈਸਲਾ
NEXT STORY