ਲਾਸ ਏਂਜਲਸ-ਪੈਂਟਾਗਨ ਨੀਤੀ ਨਾਲ ਸੰਬੰਧਤ ਚੋਟੀ ਦੇ ਅਹੁਦੇ ਲਈ ਬਾਈਡੇਨ ਵੱਲੋਂ ਨਾਜ਼ਮਦ ਕੋਲਿਨ ਕਹਿਲ ਨੇ ਭਾਰਤ-ਚੀਨ ਦਰਮਿਆਨ ਸਰਹੱਦ 'ਤੇ ਵਧਦੇ ਤਣਾਅ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ। ਕੋਲਿਨ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤ-ਚੀਨ ਦਰਮਿਆਨ ਸਰਹੱਦ 'ਤੇ ਮੌਜੂਦਾ ਤਣਾਅ ਵਧਦੇ ਚੀਨੀ ਹਮਲਾਵਰਤਾ, ਖੇਤਰ 'ਚ ,ਅਮਰੀਕਾ ਦੇ ਸਹਿਯੋਗੀਆਂ ਅਤੇ ਭਾਗੀਦਾਰਾਂ ਦੇਸ਼ਾਂ 'ਤੇ ਦਬਦਬਾ ਕਾਇਮ ਕਰਨ ਦੀ ਉਸ ਦੇ ਚਿੰਤਾਜਨਕ ਰੁਝਾਨ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ -ਅਮਰੀਕਾ ਨੇ ਮਿਆਂਮਾਰ ਮੰਤਰਾਲਾ-ਆਰਮੀ ਸਮੂਹ ਤੇ ਵਪਾਰ 'ਤੇ ਲਾਈ ਪਾਬੰਦੀ
ਰੱਖਿਆ ਨੀਤੀ ਉਪ ਮੰਤਰੀ 'ਤੇ ਅਹੁਦੇ ਲਈ ਸੈਨੇਟ ਦੀ ਆਰਮਡ ਸਰਵਿਸੇਜ਼ ਕਮੇਟੀ ਦੇ ਮੈਂਬਰਾਂ ਦੇ ਸਾਹਮਣੇ ਆਪਣੇ ਬਿਆਨ 'ਚ ਕੋਲਿਨ ਨੇ ਕਿਹਾ ਕਿ ਅਮਰੀਕਾ ਆਪਣੇ ਸਹਿਯੋਗੀਆਂ ਅਤੇ ਭਾਗੀਦਾਰ ਦੇਸ਼ਾਂ ਨਾਲ ਖੜ੍ਹਾ ਰਹਿਣ ਲਈ ਦ੍ਰਿੜ ਹੈ। ਕੋਲਿਨ ਨੇ ਕਿਹਾ ਕਿ ਭਾਰਤ-ਚੀਨ ਸਰਹੱਦ 'ਤੇ ਤਣਾਅ, ਖੇਤਰ 'ਚ ਚੀਨ ਦੀ ਵਧਦੀ ਹਮਲਾਵਰਤਾ ਅਤੇ ਦਬਦਬਾ ਕਾਇਮ ਕਰਨ ਦੀ ਉਸ ਦੇ ਵਧਦੇ ਰੁਝਾਨ ਨੂੰ ਦਰਸਾਉਂਦਾ ਹੈ ਜੋ ਚਿੰਤਾਜਨਕ ਹੈ। ਆਪਣੇ ਨਾਂ ਦੀ ਪੁਸ਼ਟੀ ਲਈ ਸੁਣਵਾਈ ਦੌਰਾਨ ਸਵਾਲਾਂ ਦੇ ਲਿਖਿਤ ਜਵਾਬ 'ਚ ਕੋਲਿਨ ਨੇ ਕਿਹਾ ਕਿ ਹਾਲਾਂਕਿ ਅਸੀਂ ਲੋਕ ਆਪਣੋ ਸਹਿਯੋਗੀਆਂ ਅਤੇ ਭਾਗੀਦਾਰੀ ਦੇਸ਼ਾਂ ਨਾਲ ਖੜੇ ਰਹਾਂਗੇ ਅਤੇ ਤਣਾਅ ਘੱਟ ਕਰਨ ਦੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਾਂਗੇ।
ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ 'ਚ ਚੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਨੇ ਮਿਆਂਮਾਰ ਮੰਤਰਾਲਾ-ਆਰਮੀ ਸਮੂਹ ਤੇ ਵਪਾਰ 'ਤੇ ਲਾਈ ਪਾਬੰਦੀ
NEXT STORY