ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ 'ਤੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੀ ਤਰ੍ਹਾਂ ਹੀ 'ਜੰਗ ਦੇ ਹਾਲਾਤ' ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਆਖਿਆ ਕਿ ਭਾਰਤ ਕਸ਼ਮੀਰ ਮੁੱਦੇ ਤੋਂ ਦੁਨੀਆ ਦਾ ਧਿਆਨ ਹਟਾਉਣ ਲਈ ਅਜਿਹਾ ਕਰ ਰਿਹਾ ਹੈ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰਾਂ ਦੇ ਇਕ ਸਮੂਹ ਨਾਲ ਸ਼ੁੱਕਰਵਾਰ ਨੂੰ ਗੱਲ ਕਰਦੇ ਹੋਏ ਖਾਨ ਨੇ ਦਾਅਵਾ ਕੀਤਾ ਕਿ ਭਾਰਤ ਪੁਲਵਾਮਾ ਦੀ ਘਟਨਾ ਤੋਂ ਬਾਅਦ ਜਿਹੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਤਾਂ ਜੋ ਉਹ ਘਾਟੀ 'ਚ ਹੋ ਰਹੀਆਂ ਘਟਨਾਵਾਂ ਤੋਂ ਦੁਨੀਆ ਦਾ ਧਿਆਨ ਭਟਕਾ ਸਕੇ।
ਐਕਸਪ੍ਰੈਸ ਟ੍ਰਿਬਿਊਨ ਨੇ ਖਾਨ ਨੂੰ ਇਹ ਕਹਿੰਦੇ ਹੋਏ ਆਗਾਹ ਕੀਤਾ ਕਿ ਖਤਰਾ ਅਸਲ 'ਚ ਹੈ। ਸਾਨੂੰ ਇਸ ਤਰ੍ਹਾਂ ਦੀ ਸਥਿਤੀ 'ਤੇ ਜਵਾਬ ਦੇਣਾ ਹੋਵੇਗਾ ਅਤੇ ਅਸੀਂ ਇਸ ਤਰ੍ਹਾਂ ਨਾਲ ਦੁਨੀਆ 'ਚ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੁੰਦੇ ਹੋਏ ਦੇਖਿਆ ਹੈ। ਜੰਗ ਜਿਹੇ ਹਾਲਾਤ ਵਾਲੀ ਖਾਨ ਦੀ ਟਿੱਪਣੀ ਦੇ ਸਬੰਧ 'ਚ ਜਦੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਤੋਂ ਦਿੱਲੀ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਲਈ ਇਹ ਨਵੀਂ ਅਸਲੀਅਤ ਦੇਖਣ ਅਤੇ ਭਾਰਤੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਨਾ ਬੰਦ ਕਰਨ ਦਾ ਸਮਾਂ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਨਾਲ ਭਾਰਤ ਨੇ ਕਸ਼ਮੀਰ ਦੇ ਵਿਸ਼ੇਸ਼ ਦਰਜੇ 'ਤੇ ਤੇਜ਼ੀ ਨਾਲ ਕਦਮ ਚੁੱਕਿਆ। ਖਾਨ ਨੇ ਕਿਹਾ ਕਿ ਜੰਗ ਕੋਈ ਵਿਕਲਪ ਨਹੀਂ ਹੈ ਪਰ ਪਾਕਿਸਤਾਨ ਨੂੰ ਦੁਨੀਆ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਕਸ਼ਮੀਰ 'ਚ ਕੀ ਚੱਲ ਰਿਹਾ ਹੈ।
ਚਾਡ 'ਚ ਨਸਲੀ ਸੰਘਰਸ਼ 'ਚ 37 ਲੋਕਾਂ ਦੀ ਮੌਤ
NEXT STORY