ਵਾਸ਼ਿੰਗਟਨ(ਭਾਸ਼ਾ)— ਭਾਰਤੀ ਮੂਲ ਦੀ ਕੈਲੀਫੋਰਨੀਆ ਦੀ ਸੰਸਦ ਮੈਂਬਰ ਕਮਲਾ ਹੈਰਿਸ ਪ੍ਰਸਿੱਧ 'ਫਾਰਨ ਪਾਲਿਸੀ' ਪਤ੍ਰਿਕਾ ਦੀ 2017 ਦੀ 'ਗਲੋਬਰ ਥਿੰਕਰਸ' ਸੂਚੀ ਵਿਚ ਸਿਖਰ ਉੱਤੇ ਕਾਬਿਜ ਹੈ। ਸੂਚੀ ਵਿਚ ਅਮਰੀਕੀ ਰਾਜਦੂਤ ਨਿਕੀ ਹੇਲੀ ਨਾਲ ਭਾਰਤੀ ਅਮਰੀਕੀ ਸਟੈਂਡ-ਅਪ ਕਾਮੈਡੀਅਨ ਹਸਨ ਮਿਨਹਾਜ ਨੇ ਵੀ ਜਗ੍ਹਾ ਬਣਾਈ। ਇਸ ਸੂਚੀ ਵਿਚ ਉਨ੍ਹਾਂ ਲੋਕਾਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਵੱਖਰੇ ਤਰੀਕਿਆਂ ਨਾਲ ਆਪਣੀ ਛਾਪ ਛੱਡੀ ਹੈ। 'ਗਲੋਬਲ ਥਿੰਕਰਸ' ਦੀ ਸਾਲਾਨਾ ਸੂਚੀ ਜਾਰੀ ਕਰਦੇ ਹੋਏ 'ਫਾਰਨ ਪਾਲਿਸੀ' ਨੇ ਕਿਹਾ ''ਇਸ ਵਿਚ ਅਜਿਹੇ ਲੋਕ ਹਨ ਜੋ 2017 ਨੂੰ ਪਰਿਭਾਸ਼ਿਤ ਕਰਦੇ ਹਨ।'' ਇਸ ਸਾਲ 100 ਦੀ ਬਜਾਏ 50 ਲੋਕਾਂ ਦੀ ਹੀ ਸੂਚੀ ਜਾਰੀ ਕੀਤੀ ਗਈ ਹੈ। ਪਤ੍ਰਿਕਾ ਨੇ ਕਿਹਾ ਕਿ ਕਮਲਾ ਹੈਰਿਸ ਦੇ ਇਸ ਸੂਚੀ ਵਿਚ ਉਚੇ ਅਹੁਦੇ 'ਤੇ ਕਾਬਿਜ ਹੋਣ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨਕਾਲ ਵਿਚ ਡੈਮੋਕਰੇਟਿਕ ਪਾਰਟੀ ਨੂੰ ਇਕ ਉਮੀਦ ਮਿਲਦੀ ਹੈ। ਕਮਲਾ ਦੀ ਮਾਂ ਭਾਰਤੀ ਅਤੇ ਪਿਤਾ ਜਮੈਕਾ ਨਿਵਾਸੀ ਹਨ। ਕਮਲਾ ਅਮਰੀਕੀ ਸੰਸਦ ਵਿਚ ਚੁਣੀ ਗਈ ਪਹਿਲੀ ਭਾਰਤੀ-ਅਮਰੀਕੀ ਹੈ। ਕਮਲਾ ਇੱਕਮਾਤਰ ਗੈਰ-ਗੋਰੀ ਸੰਸਦ ਮੈਂਬਰ ਵੀ ਹੈ, ਉਨ੍ਹਾਂ ਨੂੰ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦੇ ਦਾਅਵੇਦਾਰ ਦੇ ਤੌਰ ਉੱਤੇ ਵੀ ਦੇਖਿਆ ਜਾਂਦਾ ਹੈ।
ਕੈਨੇਡਾ 'ਚ ਗਰਭਵਤੀ ਔਰਤ ਲਈ ਫਰਿਸ਼ਤਾ ਬਣ ਕੇ ਆਈ ਔਰਤ, ਕਰਵਾਈ ਡਲਿਵਰੀ
NEXT STORY