ਕਾਠਮੰਡੂ— ਨੇਪਾਲ ਦੇ ਨਵਲਪਰਾਸੀ ਜ਼ਿਲੇ 'ਚ ਐਤਵਾਰ ਨੂੰ ਇਕ ਬੱਸ ਨਦੀ 'ਚ ਡਿੱਗ ਗਈ, ਜਿਸ 'ਚ ਇਕ ਭਾਰਤੀ ਸਣੇ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮੱਧ-ਬਿੰਦੂ ਨਗਰ ਇਲਾਕੇ 'ਚ ਹਾਦਸੇ 'ਚ ਬਿਹਾਰ ਨਿਵਾਸੀ ਵਿਧਾਨੰਦ ਯਾਦਵ ਦੀ ਮੌਤ ਹੋ ਗਈ।
ਪੁਲਸ ਮੁਤਾਬਕ ਇਤਿਹਾਰੀ ਤੋਂ ਭੈਰਹਵਾਂ ਜਾ ਰਹੀ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਤੇ ਅਰੁਣ ਨਦੀ 'ਚ ਜਾ ਡਿੱਗੀ, ਜਿਸ ਕਾਰਨ ਇਕ ਬੱਚੇ ਸਣੇ ਪੰਜ ਲੋਕਾਂ ਦੀ ਮੌਤ ਘਟਨਾ ਵਾਲੀ ਥਾਂ 'ਤੇ ਹੀ ਹੋ ਗਈ। ਨਵਲਪੁਰ ਜ਼ਿਲਾ ਪੁਲਸ ਦਫਤਰ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਇਕ ਯਾਤਰੀ ਦੀ ਬਾਅਦ 'ਚ ਮੌਤ ਹੋ ਗਈ ਜਦਕਿ ਬਾਕੀ ਜ਼ਖਮੀਆਂ ਦਾ ਭਰਤਪੁਰ ਮੈਡੀਕਲ ਕਾਲਜ 'ਚ ਇਲਾਜ ਕੀਤਾ ਜਾ ਰਿਹਾ ਹੈ।
ਪਾਕਿਸਤਾਨ ਉਪ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਜਾਰੀ
NEXT STORY