ਦੁਬਈ: ਕਿਸੇ ਨੇ ਸੱਚ ਹੀ ਕਿਹਾ ਹੈ ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਸੰਯੁਕਤ ਅਰਬ ਅਮੀਰਾਤ (UAE) ਦੇ ਦੁਬਈ ਵਿੱਚ ਰਹਿਣ ਵਾਲੇ ਇੱਕ ਭਾਰਤੀ ਪ੍ਰਵਾਸੀ ਨਾਲ ਅਜਿਹਾ ਹੀ ਹੋਇਆ ਹੈ। ਉਹ ਇੱਕ ਝਟਕੇ ਵਿੱਚ ਕਰੋੜਪਤੀ ਬਣ ਗਿਆ। 69 ਸਾਲਾ ਮਦਾਥਿਲ ਮੋਹਨਦਾਸ ਨੇ ਦੁਬਈ ਡਿਊਟੀ-ਫ੍ਰੀ ਮਿਲੇਨੀਅਮ ਮਿਲੇਨੀਅਰ ਡਰਾਅ ਵਿੱਚ 10 ਲੱਖ ਡਾਲਰ (8,53,98,263 ਰੁਪਏ) ਦੀ ਵੱਡੀ ਰਕਮ ਜਿੱਤੀ ਹੈ। ਇਸ ਡਰਾਅ ਦੇ ਨਤੀਜੇ 14 ਮਈ ਨੂੰ ਘੋਸ਼ਿਤ ਕੀਤੇ ਗਏ ਸਨ। ਅਰਬ ਮੀਡੀਆ ਰਿਪੋਰਟਾਂ ਮੁਤਾਬਕ ਕੇਰਲ ਦੇ ਰਹਿਣ ਵਾਲੇ ਮੋਹਨਦਾਸ ਨੇ 28 ਅਪ੍ਰੈਲ ਨੂੰ ਟਰਮੀਨਲ 3 ਅਰਾਈਵਲਜ਼ ਸ਼ਾਪ ਤੋਂ ਲਾਟਰੀ ਟਿਕਟ ਖਰੀਦੀ ਸੀ।
24 ਸਾਲਾਂ ਤੋਂ ਖਰੀਦ ਰਿਹਾ ਸੀ ਟਿਕਟ
ਅਲ ਜਾਬਰ ਗੈਲਰੀ ਵਿੱਚ ਮੈਨੇਜਰ ਵਜੋਂ ਕੰਮ ਕਰਨ ਵਾਲਾ ਮੋਹਨਦਾਸ ਭਾਵੇਂ ਇੱਕ ਝਟਕੇ ਵਿੱਚ ਕਰੋੜਪਤੀ ਬਣ ਗਿਆ ਪਰ ਉਸਦੀ ਸਫਲਤਾ ਪਿੱਛੇ 24 ਸਾਲਾਂ ਦਾ ਇੰਤਜ਼ਾਰ ਹੈ। ਉਹ ਪਿਛਲੇ 24 ਸਾਲਾਂ ਤੋਂ ਲਗਾਤਾਰ ਡਿਊਟੀ ਫ੍ਰੀ ਟਿਕਟਾਂ ਖਰੀਦ ਰਿਹਾ ਹੈ। ਲਾਟਰੀ ਜਿੱਤਣ ਤੋਂ ਬਾਅਦ ਉਸਨੇ ਕਿਹਾ, 'ਦੁਬਈ ਡਿਊਟੀ ਫ੍ਰੀ, ਤੁਹਾਡਾ ਬਹੁਤ ਧੰਨਵਾਦ।' ਮੈਨੂੰ ਇਸ ਜਿੱਤ ਨਾਲ ਬਹੁਤ ਖੁਸ਼ੀ ਹੋ ਰਹੀ ਹੈ। ਦੁਬਈ ਡਿਊਟੀ ਫ੍ਰੀ ਦੀ ਸ਼ੁਰੂਆਤ ਤੋਂ ਬਾਅਦ ਉਹ 10 ਲੱਖ ਡਾਲਰ ਦਾ ਇਨਾਮ ਜਿੱਤਣ ਵਾਲਾ 250ਵਾਂ ਭਾਰਤੀ ਹੈ। 1999 ਵਿੱਚ ਸ਼ੁਰੂ ਹੋਏ ਇਸ ਡਰਾਅ ਵਿੱਚ ਟਿਕਟ ਖਰੀਦਦਾਰਾਂ ਦਾ ਸਭ ਤੋਂ ਵੱਡਾ ਸਮੂਹ ਅਜੇ ਵੀ ਭਾਰਤੀ ਬਣੇ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਤੁਰਕੀ ਦੇ ਰਾਸ਼ਟਰਪਤੀ ਨੇ ਪਾਕਿਸਤਾਨ ਦਾ ਮੁੜ ਕੀਤਾ ਸਮਰਥਨ, ਜੰਮ ਕੇ ਕੀਤੀ ਤਾਰੀਫ਼
18 ਸਾਲਾ ਭਾਰਤੀ ਕੁੜੀ ਵੀ ਬਣੀ ਜੇਤੂ
ਇੱਥੇ ਦੱਸ ਦਈਏ ਕਿ 14 ਮਈ ਨੂੰ ਐਲਾਨੇ ਗਏ ਡਰਾਅ ਵਿੱਚ ਇੱਕ 18 ਸਾਲਾ ਭਾਰਤੀ ਕੁੜੀ ਵੀ ਜੇਤੂ ਬਣੀ ਹੈ। ਸ਼ਾਰਜਾਹ ਦੀ ਰਹਿਣ ਵਾਲੀ ਤਸਨੀਮ ਅਸਲਮ ਸ਼ੇਖ ਨੇ ਇਨਾਮ ਵਜੋਂ ਇੱਕ BMW F 900 R ਬਾਈਕ ਜਿੱਤੀ ਹੈ। ਉਸਨੇ 22 ਅਪ੍ਰੈਲ ਨੂੰ ਲਾਟਰੀ ਟਿਕਟ ਖਰੀਦੀ ਸੀ। ਜਦੋਂ ਲਾਟਰੀ ਜੇਤੂਆਂ ਦਾ ਐਲਾਨ ਕੀਤਾ ਗਿਆ ਤਾਂ ਸ਼ੇਖ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਕਿਉਂਕਿ ਉਸਨੇ ਪਹਿਲੀ ਵਾਰ ਟਿਕਟ ਖਰੀਦੀ ਸੀ। ਹਾਲਾਂਕਿ ਉਸਨੇ ਕਿਹਾ ਕਿ ਉਸਦੇ ਮਾਤਾ-ਪਿਤਾ ਅਕਸਰ ਉਸਦੇ ਨਾਮ 'ਤੇ ਟਿਕਟਾਂ ਖਰੀਦਦੇ ਸਨ, ਪਰ ਇਹ ਪਹਿਲੀ ਵਾਰ ਸੀ ਜਦੋਂ ਉਸਨੇ ਆਪਣੇ ਲਈ ਟਿਕਟ ਖਰੀਦੀ ਸੀ। ਸ਼ੇਖ ਨੇ ਕਿਹਾ,"ਮੈਨੂੰ ਉਮੀਦ ਨਹੀਂ ਸੀ ਮੈਂ ਜਿੱਤ ਜਾਵਾਂਗੀ"। ਮੈਂ ਇਸ ਜਿੱਤ ਲਈ ਦੁਬਈ ਡਿਊਟੀ ਫ੍ਰੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਮੁਕੇਸ਼ ਅੰਬਾਨੀ ਨੇ ਡੋਨਾਲਡ ਟਰੰਪ ਅਤੇ ਕਤਰ ਦੇ ਅਮੀਰ ਨਾਲ ਕੀਤੀ ਮੁਲਾਕਾਤ (ਵੀਡੀਓ)
NEXT STORY